ਸਿੱਧੂ ਮਗਰੋਂ ਹੁਣ ਚੰਨੀ ਦੀ ਅੱਜ ਹਾਈ ਕਮਾਂਡ ਨਾਲ ਮੀਟਿੰਗ
ਨਵੀਂ ਦਿੱਲੀ, 16 ਅਕਤੂਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਦੀ ਕੱਲ੍ਹ ਰਾਹੁਲ ਗਾਂਧੀ ਤੇ ਉਸ ਤੋਂ ਪਹਿਲਾਂ ਹਰੀਸ਼ ਰਾਵਤ ਤੇ ਕੇ ਸੀ ਵੇਨੂਗੋਪਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਹਾਈ ਕਮਾਂਡ ਨਾਲ ਮੀਟਿੰਗ ਹੋਣ ਜਾ ਰਹੀ ਹੈ। ਚੰਨੀ ਕਿਉਂਕਿ ਕਾਂਗਰਸ ਵਰਕਿੰਗ ਕਮੇਟੀ ਦੇ ਐਕਸ ਆਫੀਸ਼ੀਓ ਮੈਂਬਰ ਹਨ, ਇਸ ਲਈ ਉਹ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਸਤੇ ਦਿੱਲੀ ਗਏ ਹਨ। ਹਾਈ ਕਮਾਂਡ ਨਾਲ ਹੋਰ ਮਸਲਿਆਂ ’ਤੇ ਗੱਲਬਾਤ ਇਸ ਮੀਟਿੰਗ ਤੋਂ ਬਾਅਦ ਸੰਭਵ ਹੈ।
ਚੰਨੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਦਿੱਲੀ ਰਵਾਨਾ ਹੋ ਗਏ। ਕਾਂਗਰਸ ਹਾਈ ਕਮਾਂਡ ਤੋਂ ਇਲਾਵਾ ਉਹਨਾਂ ਦੀ ਕੁਝ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਹੋ ਸਕਦੀ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਚੰਨੀ ਅੱਜ ਲਗਾਤਾਰ ਦੂਜੇ ਦਿਨ ਆਪਣੇ ਹੈਲੀਕਾਪਟਰ ਵਿਚ ਹੀ ਫਾਈਲਾਂ ਕੱਢਦੇ ਨਜ਼ਰ ਆਏ। ਕੱਲ੍ਹ ਜਦੋਂ ਉਹ ਬਠਿੰਡਾ ਗਹੇ ਸਨ ਤਾਂ ਉਦੋਂ ਵੀ ਉਹਨਾਂ ਸਰਕਾਰੀ ਫਾਈਲਾਂ ਹੈਲੀਕਾਪਟਰ ਵਿਚ ਹੀ ਕਲੀਅਰ ਕੀਤੀਆਂ ਸਨ ਤੇ ਅੱਜ ਦਿੱਲੀ ਦੌਰੇ ਵੇਲੇ ਵੀ ਉਹ ਫਾਈਲਾਂ ਕਲੀਅਰ ਕਰਦੇ ਨਜ਼ਰ ਆਏ।