ਮੋਗਾ : ਦੋ ਬੱਸਾਂ ਦੀ ਆਹਮੋ ਸਾਹਮਣੀ ਟੱਕਰ ’ਚ ਪੰਜ ਮੌਤਾਂ, ਦਰਜਨ ਜ਼ਖ਼ਮੀ
ਸੁਖਮੰਦਰ ਹਿੰਮਤਪੁਰੀ
ਮੋਗਾ, 23 ਜੁਲਾਈ, 2021: ਮੋਗਾ-ਅੰਮ੍ਰਿਤਸਰ ਰੋਡ ’ਤੇ ਪਿੰਡ ਲੁਹਾਰਾ ਨੇੜੇ ਦੋ ਬੱਸਾਂ ਦੀ ਆਹਮੋ ਸਾਹਮਣੀ ਹੋਈ ਟੱਕਰ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਸਵਾਰੀਆਂ ਫੱਟੜ ਹੋ ਗਈਆਂ। ਇਨ੍ਹਾਂ ਵਿੱਚੋਂ ਇਕਕ ਬੱਸ ਨਵਜੋਤ ਸਿੱਧੂ ਦੀ ਤਾਜਪੋਸ਼ੀ ਸਮਾਗਮ 'ਚ ਸ਼ਾਮਲ ਹੋਣ ਲਈ ਆ ਰਹੇ ਲੋਕਾਂ ਦੀ ਦੱਸੀ ਜਾਂਦੀ ਹੈ .
ਇਕ ਬੱਸ ਪੰਜਾਬ ਰੋਡਵੇਜ਼ ਦੀ ਸੀ ਜਦਕਿ ਦੂਜੀ ਸ਼ਹਿਜ਼ਾਦਾ ਬੱਸ ਸਰਵਿਸ ਦੀ ਪ੍ਰਾਈਵੇਟ ਬੱਸ ਸੀ।
ਫੱਟੜਾਂ ਨੁੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਹਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।