SGPC ਦੇ ਪ੍ਰਬੰਧ ਅਧੀਨ ਗੁਰਦੁਆਰਾ ਕਰਹਾਲੀ ਸਾਹਿਬ ਦੇ ਮੈਨੇਜਰ ਧਨਵੰਤ ਸਿੰਘ ਆਪਣੇ ਅਹੁਦੇ ਤੋਂ ਹੋਏ ਸੇਵਾ ਮੁਕਤ
ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਸੇਵਾ ਦਲ) ਦੇ ਪ੍ਰਬੰਧਕਾਂ, 'ਤੇ ਸਥਾਨਕ ਮੈਨੇਜਮੈਂਟ ਵੱਲੋ ਮੈਨੇਜਰ ਧਨਵੰਤ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਭੇਟ ਕਰਕੇ ਸਨਮਾਨਿਤ ਕੀਤਾ
ਗੁਰਪ੍ਰੀਤ ਸਿੰਘ ਜਖਵਾਲੀ
ਡਕਾਲਾ/ਬਲਬੇੜ੍ਹਾ 2 ਜਨਵਰੀ 2026 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਇਤਿਹਾਸਿਕ ਅਸਥਾਨ ਪਾਤਸ਼ਾਹੀ ਛੇਵੀਂ 'ਤੇ ਨੌਵੀਂ ਕਰਹਾਲੀ ਸਾਹਿਬ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਤੌਰ ਮੈਨੇਜਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਧਨਵੰਤ ਸਿੰਘ ਹੁਸੈਨਪੁਰ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਸ ਮੌਕੇ ਜਿੱਥੇ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਉਹਨਾਂ ਨੂੰ ਐਸਐਮਐਸ ਰਾਹੀਂ ਵਧਾਈਆਂ ਅਤੇ ਸ਼ੁਭ ਇੱਛਾਵਾਂ ਦੇ ਸੰਦੇਸ਼ ਭੇਜੇ ਜਾ ਰਹੇ ਹਨ, ਉਥੇ ਇਸ ਮੌਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਸੇਵਾ ਦਲ) ਕਰਹਾਲੀ ਸਾਹਿਬ ਦੇ ਪ੍ਰਬੰਧਕਾਂ, 'ਤੇ ਸਥਾਨਕ ਗੁਰਦੁਆਰਾ ਮੈਨੇਜਮੈਂਟ ਪਾਤਸ਼ਾਹੀ ਛੇਵੀਂ ਤੇ ਨੌਵੀਂ ਦੇ ਪ੍ਰਬੰਧਕਾਂ ਵੱਲੋ ਸੇਵਾ ਮੁਕਤ ਹੋਏ ਮੈਨੇਜਰ ਧਨਵੰਤ ਸਿੰਘ ਹੁਸੈਨਪੁਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ, ਦਰਬਾਰ ਸਾਹਿਬ ਦੀ ਯਾਦਗਾਰੀ ਤਸਵੀਰ 'ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸੇਵਾ ਮੁਕਤ ਮੈਨੇਜਰ ਧਨਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਦੁਆਰਾ ਆਪਣੇ ਜੀਵਨ ਦੇ ਡੇਢ ਦਹਾਕੇ ਦੇ ਅਰਸੇ ਤੋਂ ਵੱਧ ਦਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵੱਖ ਵਖ ਅਹੁਦਿਆਂ ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਜਿਸ ਲਈ ਉਹ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹਨ, ਉਹਨਾਂ ਦੱਸਿਆ ਕਿ ਸਰਵਿਸ ਦੌਰਾਨ ਉਹ ਜ਼ਿਆਦਾ ਸਮਾਂ ਗੁਰਦੁਆਰਾ ਬਾਬਾ ਗਾਂਧਾ ਜੀ ਬਰਨਾਲਾ ਦੇ ਪ੍ਰਬੰਧ ਅਧੀਨ ਸਰਕੜਾ ਫਾਰਮ ਭੁੰਨਰਹੇੜੀ ਦੇ ਇਨਚਾਰਜ ਵਜੋਂ ਜਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਇਲਾਵਾ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਵਿਖੇ ਬਤੌਰ ਮੈਨੇਜਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਜਿਸ ਦੇ ਲਈ ਉਹਨਾਂ ਨੇ ਹਮੇਸ਼ਾਂ ਇਮਾਨਦਾਰੀ ਅਤੇ ਗੁਰੂ ਕੇ ਭੈ ਭਰੋਸੇ 'ਚ ਰਹਿ ਕੇ ਆਪਣਾ ਫਰਜ਼ ਨਿਭਾਉਣ ਦਾ ਹਮੇਸ਼ਾ ਯਤਨ ਕੀਤਾ। ਮੌਜੂਦਾ ਪ੍ਰਬੰਧਕੀ ਮੈਨੇਜਮੈਂਟ ਦੇ ਮੈਨੇਜਰ ਮਨਜੀਤ ਸਿੰਘ, ਅਕਾਊਂਟੈਂਟ ਗੁਰਮੁਖ ਸਿੰਘ ਅਤੇ ਖਜ਼ਾਨਚੀ ਗੁਰਬਾਜ ਸਿੰਘ ਨੇ ਦੱਸਿਆ ਕਿ ਮੈਨੇਜਰ ਧਨਵੰਤ ਸਿੰਘ ਬਹੁਤ ਹੀ ਨਰਮ ਸੁਭਾਅ ਦੇ ਅਤੇ ਤੀਖਣ ਬੁੱਧੀ ਵਾਲੇ ਵਿਅਕਤੀਆਂ ਵਿਚੋਂ ਹਨ। ਉਹ ਪਿਛਲੇ ਤਿੰਨ ਸਾਲ ਦੇ ਸਮੇਂ ਤੋਂ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਕਰਹਾਲੀ ਸਾਹਿਬ ਦੇ ਮੁੱਖ ਪ੍ਰਬੰਧਕ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਰਹੇ ਸਨ ਜਿਨਾਂ ਤੋਂ ਪ੍ਰਬੰਧਕ ਕੰਮਾਂਕਾਰਾਂ ਵਿੱਚ ਬਹੁਤ ਕੁਝ ਸਿੱਖਣ ਦਾ ਮੌਕਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗਿਆਨੀ ਹਰਬੰਸ ਸਿੰਘ, ਰਣਜੀਤ ਸਿੰਘ ਸਹਾਇਕ ਗ੍ਰੰਥੀ, ਕੁਲਜੀਤ ਸਿੰਘ ਮੱਲੀ, ਗੁਰਜੀਤ ਸਿੰਘ ਉਪਲੀ, ਪਰਮਜੀਤ ਸਿੰਘ ਕਰਹਾਲੀ ਸਾਹਿਬ, ਸਾਬਕਾ ਪ੍ਰਧਾਨ ਰਣਜੀਤ ਸਿੰਘ, ਜਸਵੰਤ ਸਿੰਘ ਨੰਬਰਦਾਰ, ਸਰਪੰਚ ਕਰਨੈਲ ਸਿੰਘ ਹੁਸੈਨਪੁਰ, ਗੋਲਡੀ ਸਰਪੰਚ ਕਮਾਲਪੁਰ, ਸਾਬਕਾ ਪੰਚ ਭੁਪਿੰਦਰ ਸਿੰਘ ਪੱਪੂ, ਨੰਬਰਦਾਰ ਬਲਜੀਤ ਸਿੰਘ ਬੱਬੀ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਸੈਟੂ, ਹੈਪੀ ਘੁਮਾਣ, ਕਮਲਜੀਤ ਸਿੰਘ, ਹੈਪੀ ਸਿੰਘ ਕਰਹਾਲੀ ਸਾਹਿਬ ਤੋਂ ਇਲਾਵਾ ਹਰਸ਼ਦੀਪ ਸਿੰਘ ਆਦਿ ਹਾਜ਼ਰ ਸਨ।