Punjab Breaking: DC ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ!
ਚੰਡੀਗੜ੍ਹ, 21 ਮਈ 2025- ਲੁਧਿਆਣਾ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਈਮੇਲ ਦੇ ਜ਼ਰੀਏ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਡੀਸੀ ਦਫ਼ਤਰ ਵਿਚੋਂ ਸਾਰੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਦਫ਼ਤਰ ਤੋਂ ਦੂਰੀ ਬਣਾਉਣ ਲਈ ਕਿਹਾ ਅਤੇ ਨਾਲ ਹੀ ਦਫਤਰ ਦੀ ਚੈਕਿੰਗ ਵੀ ਪੁਲਿਸ ਅਤੇ ਬੰਬਨਿਰੋਧਕ ਦਸਤੇ ਵਲੋਜ ਕੀਤੀ ਜਾ ਰਹੀ ਹੈ।