CBSE ਵੱਲੋਂ ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਸਟ੍ਰੈੱਸ ਮੈਨੇਜਮੈਂਟ ਵਿਸ਼ੇ ਤੇ ਸੈਮੀਨਾਰ
ਅਸ਼ੋਕ ਵਰਮਾ
ਭਗਤਾ ਭਾਈ , 17 ਨਵੰਬਰ 2026 : ‘ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ, ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਸਿਖਲਾਈ ਸੈਮੀਨਾਰ ਲਗਾਏ ਜਾਂਦੇ ਹਨ।ਇਹ ਸੈਮੀਨਾਰ ਵਿਦਿਆਰਥੀਆਂ ਲਈ ਵੀ ਅਤੇ ਅਧਿਆਪਕਾਂ ਲਈ ਵੀ ਮਹੱਈਆ ਕਰਵਾਏ ਜਾਂਦੇ ਹਨ। ਇਸ ਸੰਸਥਾ ਵਿੱਚ ਸੀ.ਬੀ.ਐਸ.ਈ ਵੱਲੋਂ ਅਧਿਆਪਕਾਂ ਲਈ ਇੱਕ ਪ੍ਰੇਰਨਾਤਮਕ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਸਰੋਤ ਸ੍ਰੀਮਤੀ ਪ੍ਰੀਆ ਮਹਿਤਾ ਅਤੇ ਸ੍ਰੀਮਤੀ ਗੁਣਵੰਤ ਕੌਰ ਸਨ।ਸ੍ਰੀਮਤੀ ਪ੍ਰੀਆ ਮਹਿਤਾ ਵੱਲੋਂ ਸਟ੍ਰੈੱਸ ਮੈਨੇਜਮੈਂਟ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਬੱਚੇ ਬਹੁਤ ਹੀ ਨਾਜ਼ੁਕ ਅਤੇ ਦਿਮਾਗੀ ਤੌਰ ‘ਤੇ ਕੋਮਲ ਹੁੰਦੇ ਹਨ ਜੋ ਕਿ ਕਿਤੇ ਨਾ ਕਿਤੇ ਹੀਣ-ਭਾਵਨਾ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ।
ਉਹਨਾਂ ਕਿਹਾ ਕਿ ਇਸ ਕਰਕੇ ਅਜਿਹੇ ਬੱਚਿਆਂ ਦੀ ਦਿਮਾਗੀ ਅਰੋਗਤਾ ਨੂੰ ਕਾਇਮ ਕਰਨ ਲਈ ਉਨ੍ਹਾਂ ਵਿੱਚੋਂ ਹੀਣ ਭਾਵਨਾ ਅਤੇ ਡਿਪਰੈਸ਼ਨ ਦੇ ਕਾਰਨ ਲੱਭਣੇ ਪੈਣਗੇ ਅਤੇ ਫਿਰ ਉਸ ਨੂੰ ਪੇ੍ਰਰਿਤ ਕਰਦੇ ਹੋਏ ਆਮ ਸਥਿਤੀ ਵੱਲ ਲਿਜਾਇਆ ਜਾ ਸਕਦਾ ਹੈ।ਸ੍ਰੀਮਤੀ ਗੁਣਵੰਤ ਕੌਰ ਜੀ ਨੇ ਵਿਦਿਆਰਥੀਆਂ ਦੇ ਝੁਕਾਅ, ਦੋਸਤੀ ਦਾ ਦਾਇਰਾ, ਅਕਾਦਮਿਕ ਰਿਪੋਰਟ, ਸਰੀਰਕ ਅਯੋਗਤਾ, ਗੈਰ-ਹਾਜ਼ਰੀ ਅਤੇ ਕਈ ਵਾਰ ਅਧਿਆਪਕ ਦੀ ਨਜ਼ਰ ਵਿੱਚ ਨਾਂਹ-ਪੱਖੀ ਵਿਵਹਾਰ ਨੂੰ ਮੁੱਦਾ ਬਣਾਉਂਦੇ ਕਿਹਾ ਕਿ ਉੱਪਰ ਦਿੱਤੇ ਕਾਰਨਾਂ ਕਾਰਨ ਵਿਦਿਆਰਥੀ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਹੈ ਅਤੇ ਇਕਾਂਤ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ।ਇਸ ਲਈ ਵਿਦਿਆਰਥੀਆਂ ਦਾ ਭਰੋਸਾ ਜਿੱਤ ਕੇ ਅਤੇ ਉਸ ਨਾਲ ਆਪਣਾਪਨ ਦਿਖਾਉਣਾ ਜ਼ਰੂਰੀ ਹੁੰਦਾ ਹੈ।
ਮੈਡਮ ਗੁਣਵੰਤ ਕੌਰ ਨੇ ਆਪਣਾ 18 ਸਾਲਾਂ ਦਾ ਤਜਰਬਾ ਸਾਝਾਂ ਕਰਦਿਆਂ ਕਿਹਾ ਕਿ ਪਹਿਲਾਂ ਬੱਚੇ ਦਾ ਮਨ ਪੜ੍ਹਨਾ ਜ਼ਰੂਰੀ ਹੈ , ਫਿਰ ਉਸ ਨੂੰ ਪੜ੍ਹਾਉਣਾ ਸੌਖਾ ਹੋ ਜਾਂਦਾ ਹੈ । ਉਨ੍ਹਾਂ ਨੇ ਅਧਿਆਪਕਾਂ ਨੂੰ ਕਈ ਨਿੱਕੀਆਂ- ਨਿੱਕੀਆਂ ਗਤੀਵਿਧੀਆਂ ਵੀ ਕਰਵਾਈਆਂ ਜੋ ਕਿ ਵਿਦਿਆਰਥੀਆਂ ਉੱਪਰ ਵੀ ਅਜ਼ਮਾਈਆਂ ਜਾ ਸਕਦੀਆਂ ਹਨ।ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੇ ਭਾਵਾਂ, ਜਜਬਾਤਾਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਉਹ ਸ਼ਾਂਤ ਮਨ ਨਾਲ ਪੜ੍ਹਾਈ ਕਰ ਸਕਣ।ਅੰਤ ਵਿੱਚ ਪ੍ਰਿੰਸੀਪਲ ਸ੍ਰੀ ਬਾਂਸਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰ ਵੀ ਮੌਜ਼ੂਦ ਸਨ।
- Download Babushahi App
-
-