CBSA, CGC ਲਾਂਡਰਾਂ ਦੇ ਵਿਦਿਆਰਥੀਆਂ ਦੀ ਆਈਆਈਟੀ ਬੰਬੇ ਈ-ਸੈਲ ਅਤੇ ਗੂਗਲ ਅੰਬੈਸਡਰ ਵਜੋਂ ਚੋਣ
ਬਾਬੂਸ਼ਾਹੀ ਬਿਊਰੋ
ਮੋਹਾਲੀ, 4 ਅਗਸਤ 2026- ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ) ਸੀਜੀਸੀ ਲਾਂਡਰਾਂ ਦੇ ਦੋ ਵਿਦਿਆਰਥੀਆਂ ਹਰਸ਼ ਸਿੰਗਲਾ ਅਤੇ ਧਰੁਵ ਨੂੰ ਰਾਸ਼ਟਰੀ ਪੱਧਰ ਦੇ ਕੈਂਪਸ ਅੰਬੈਸਡਰ ਪ੍ਰੋਗਰਾਮਾਂ ਲਈ ਚੁਣਿਆ ਗਿਆ ਹੈ ਜੋ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ।
ਬੀਐਸਸੀ-ਏਆਈ ਅਤੇ ਐਮਐਲ ਦੀ ਪੜ੍ਹਾਈ ਕਰ ਰਹੇ ਹਰਸ਼ ਨੂੰ ਆਈਆਈਟੀ ਬੰਬੇ ਦੇ ਐਂਟਰਪ੍ਰਨਿਓਰਸ਼ਿਪ ਸੈੱਲ (ਈ ਸੈੱਲ) ਲਈ ਕੈਂਪਸ ਅੰਬੈਸਡਰ ਵਜੋਂ ਚੁਣਿਆ ਗਿਆ ਹੈ। ਇਸ ਭੂਮਿਕਾ (ਅਹੁਦੇ) ਵਿੱਚ ਉਹ ਨੈਸ਼ਨਲ ਇੰਟਰਪ੍ਰਿਨਿਊਰਸ਼ਿਪ ਚੈਲੇਂਜ (ਐਨਈਸੀ) 2026 ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਅਗਵਾਈ ਕਰੇਗਾ। ਇਹ ਇੱਕ ਰਾਸ਼ਟਰ ਪੱਧਰ ਦੀ ਪਹਿਲ ਹੈ ਜਿਸ ਦਾ ਉਦੇਸ਼ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਅਕ ਸੰਸਥਾਵਾਂ ਵਿੱਚ ਨਵੀਨਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਹੈ। ਆਪਣੀਆਂ ਜ਼ਿੰਮੇਵਾਰੀਆਂ ਤੇ ਤਹਿਤ ਹਰਸ਼ ਕੈਂਪਸ ਵਿੱਚ ਉੱਦਮਤਾ ਕੇਂਦ੍ਰਿਤ ਗਤੀਵਿਧੀਆਂ ਦੀ ਸਹੂਲਤ ਦੇਵੇਗਾ, ਜਿਸ ਵਿੱਚ ਆਈਡੀਏਸ਼ਨ ਵਰਕਸ਼ਾਪਾਂ, ਸਟਾਰਟਅੱਪ ਜਾਗਰੂਕਤਾ ਸੈਸ਼ਨ, ਪਿੱਚ ਮੁਕਾਬਲੇ ਅਤੇ ਨੈੱਟਵਰਕਿੰਗ ਪਹਿਲਕਦਮੀਆਂ ਆਦਿ ਸ਼ਾਮਲ ਹੋਣਗੀਆਂ। ਉਹ ਈ ਸੈੱਲ ਆਈਆਈਟੀ ਬੰਬੇ ਅਤੇ ਸੀਬੀਐਸਏ, ਸੀਜੀਸੀ ਲਾਂਡਰਾ ਵਿਚਕਾਰ ਇੱਕ ਕੜੀ ਕੰਮ ਕਰਦੇ ਹੋਏ ਵਿਦਿਆਰਥੀਆਂ ਨੂੰ ਉੱਦਮਤਾ ਸੰਬੰਧੀ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗਾ। ਇਸ ਅਹੁਦੇ ਲਈ ਹਰਸ਼ ਦੀ ਚੋਣ ਉਸਦੇ ਅਕਾਦਮਿਕ ਪ੍ਰੋਫਾਈਲ, ਤਕਨੀਕੀ ਹੁਨਰ, ਲੀਡਰਸ਼ਿਪ ਅਨੁਭਵ, ਸੰਚਾਰ ਯੋਗਤਾਵਾਂ, ਟੀਮ ਵਰਕ, ਇਵੈਂਟ ਮੈਨੇਜਮੈਂਟ ਯੋਗਤਾ ਅਤੇ ਵਿਦਿਆਰਥੀਆਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਪੇਸ਼ ਕੀਤੇ ਵਿਚਾਰਾਂ ਦਾ ਮੁਲਾਂਕਣ ਸ਼ਾਮਲ ਸੀ।
ਇਸੇ ਤਰ੍ਹਾਂ ਬੀਐਸਸੀ-ਏਆਈ ਅਤੇ ਐਮਐਲ ਦੇ ਹੀ ਵਿਦਿਆਰਥੀ ਧਰੁਵ ਨੂੰ ਗੂਗਲ ਸਟੂਡੈਂਟ ਅੰਬੈਸਡਰ-2026 ਵਜੋਂ ਚੁਣਿਆ ਗਿਆ ਹੈ।ਇਸ ਅਹੁਦੇ ਵਿੱਚ ਉਹ ਕੈਂਪਸ ਵਿੱਚ ਗੂਗਲ ਦੀਆਂ ਏਆਈ ਪਹਿਲਕਦਮੀਆਂ, ਖਾਸ ਕਰਕੇ ਜੇਮਿਨਾਈ ਦੀ ਨੁਮਾਇੰਦਗੀ ਕਰੇਗਾ ਅਤੇ ਤਕਨਾਲੋਜੀ ਜਾਗਰੂਕਤਾ, ਵਰਕਸ਼ਾਪਾਂ, ਪ੍ਰਦਰਸ਼ਨਾਂ ਅਤੇ ਵਿਦਿਆਰਥੀ ਸ਼ਮੂਲੀਅਤ ਗਤੀਵਿਧੀਆਂ ਵਿੱਚ ਯੋਗਦਾਨ ਪਾਵੇਗਾ। ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਗੂਗਲ ਏਆਈ ਟੂਲਸ ’ਤੇ ਸਿਖਲਾਈ ਸੈਸ਼ਨਾਂ ਦਾ ਆਯੋਜਨ ਕਰਨਾ, ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ, ਤਕਨਾਲੋਜੀ ਕੇਂਦ੍ਰਿਤ ਭਾਈਚਾਰਿਆਂ ਦਾ ਨਿਰਮਾਣ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਸਬੰਧਤ ਪਹਿਲਕਦਮੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੋਵੇਗਾ। ਉਸਨੂੰ ਵੀ ਇੱਕ ਮੁਕਾਬਲੇ ਵਾਲੀ ਪ੍ਰਕਿਰਿਆ ਦੁਆਰਾ ਚੁਣਿਆ ਗਿਆ ਸੀ ਜਿਸ ਵਿੱਚ ਉਸਦੇ ਤਕਨੀਕੀ ਪਿਛੋਕੜ, ਲੀਡਰਸ਼ਿਪ ਅਨੁਭਵ, ਸੰਚਾਰ ਹੁਨਰ, ਰਚਨਾਤਮਕਤਾ, ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਅਤੇ ਭਾਈਚਾਰਕ ਸ਼ਮੂਲੀਅਤ ਪਹਿਲਕਦਮੀਆਂ ਨੂੰ ਉਜਾਗਰ ਕਰਨ ਵਾਲੀ ਇੱਕ ਔਨਲਾਈਨ ਐਪਲੀਕੇਸ਼ਨ ਸ਼ਾਮਲ ਸੀ।
ਦੋਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਦਿੰਦੇ ਹੋਏ ਸੀਬੀਐਸਏ, ਸੀਜੀਸੀ ਲਾਂਡਰਾਂ ਦੇ ਡਾਇਰੈਕਟਰ-ਪ੍ਰਿੰਸੀਪਲ ਡਾ.ਰਮਨਦੀਪ ਸੈਣੀ ਨੇ ਕਿਹਾ ਕਿ ਹਰਸ਼ ਅਤੇ ਧਰੁਵ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਮਿਹਨਤ, ਪਹਿਲਕਦਮੀ ਅਤੇ ਉੱਤਮਤਾ ਹਾਸਲ ਕਰਨ ਦੇ ਜਜ਼ਬੇ ਦਾ ਪ੍ਰਮਾਣ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਆਪਣੇ ਵਿਦਿਆਰਥੀ ਅਜਿਹੇ ਉੱਚ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਚੁਣੇ ਜਾ ਰਹੇ ਹਨ , ਜੋ ਉਨ੍ਹਾਂ ਨੂੰ ਨਵੀਨਤਾ, ਉੱਦਮਤਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਖੇਤਰ ਵਿੱਚ ਕੀਮਤੀ ਤਜ਼ਰਬਾ ਅਤੇ ਸਿੱਖਣ ਦੇ ਮੌਕੇ ਪ੍ਰਦਾਨ ਕਰਦੇ ਹਨ।ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਨਵੀਂਆਂ ਜ਼ਿੰਮੇਵਾਰੀਆਂ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਸੀਜੀਸੀ ਲਾਂਡਰਾਂ ਉਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਦਾ ਹੈ ਜੋ ਕਲਾਸਰੂਮ ਤੱਕ ਹੀ ਸੀਮਿਤ ਨਾ ਰੱਖਦੇ ਹੋਏ ਉਨ੍ਹਾਂ ਨੂੰ ਲੀਡਰਸ਼ਿਪ, ਉਦਯੋਗ ਐਕਸਪੋਜ਼ਰ ਅਤੇ ਰਾਸ਼ਟਰੀ ਪੱਧਰ ਦੇ ਅਕਾਦਮਿਕ ਅਤੇ ਪੇਸ਼ੇਵਰ ਪਹਿਲਕਦਮੀਆਂ ਵਿੱਚ ਉਤਸ਼ਾਹਿਤ ਕਰਦੇ ਹਨ।
- Download Babushahi App
-
-