26 ਦੇ ਟਰੈਕਟਰ ਮਾਰਚ ਲਈ ਸਾਰੀਆਂ ਤਿਆਰੀਆਂ ਮੁਕੰਮਲ
ਐਸ ਕੇ ਐਮ, ਬਿਜਲੀ ਕਾਮੇ ਤੇ ਟੇਰਡ ਯੂਨੀਅਨਾ ਨੇ ਸਾਂਝੀ ਮੀਟਿੰਗ ਕਰਕੇ ਲਏ ਫੈਸਲੇ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ ਸੰਯੁਕਤ ਕਿਸਾਨ ਮੋਰਚਾ ਬਿਜਲੀ ਕਾਮੇ ਤੇ ਮਜ਼ਦੂਰ ਜਥੇਬੰਦੀਆਂ ਦੀ ਜ਼ਿਲਾ ਗੁਰਦਾਸਪੁਰ ਦੀ ਇੱਕ ਸਾਂਝੀ ਮੀਟਿੰਗ 26 ਜਨਵਰੀ ਦੇ ਟਰੈਕਟਰ ਮਾਰਚ ਤੇ ਸਾਈਕਲ ਮਾਰਚ ਅਤੇ 12 ਫਰਵਰੀ ਦੀ ਹੜਤਾਲ ਦੀ ਕਾਮਯਾਬੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਹਿਤ ਸ਼ਹੀਦ ਬਲਜੀਤ ਸਿੰਘ ਭਵਨ ਜੇਲ ਰੋਡ ਗੁਰਦਾਸਪੁਰ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਕਿਸਾਨਾਂ ਵੱਲੋਂ ਐਸਪੀ ਸਿੰਘ ਗੋਸਲ (ਸਾਬਕਾ ਸੈਨਿਕ ਸੰਘਰਸ਼ ਕਮੇਟੀ) ਬਿਜਲੀ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਤੇ ਮਜ਼ਦੂਰ ਆਗੂ ਬਲਵਿੰਦਰ ਸਿੰਘ ਉੂਦੀਪੁਰ ਨੇ ਕੀਤੀ। ਮੀਟਿੰਗ ਨੂੰ ਮੱਖਣ ਸਿੰਘ ਕੁਹਾੜ, ਲਖਵਿੰਦਰ ਸਿੰਘ ਮੰਜਿਆਂਵਾਲੀ, ਮੰਗਤ ਸਿੰਘ ਜੀਵਨ ਚੱਕ ,ਬਚਨ ਸਿੰਘ ਭੰਬੋਈ ,ਸੰਜੀਵ ਸ਼ਰਮਾ ਝਬਕਰਾ ,ਸਾਹਿਬ ਸਿੰਘ ਚੱਕਅਰਾਈਆਂ' ਅਨੋਖ ਸਿੰਘ ਘੋੜੇਵਾਹ, ਦਿਲਬਾਗ ਸਿੰਘ ਰੱਤੋਵਾਲ, ਕੁਲਜੀਤ ਸਿੰਘ ਸਿੱਧਵਾ ਜਮੀਤਾ, ਜਸਵੰਤ ਸਿੰਘ ਬੁੱਟਰ ,ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਲਖਵਿੰਦਰ ਸਿੰਘ ਮਰੜ ,ਬਲਬੀਰ ਸਿੰਘ ਬੈਂਸ ,ਅਸ਼ਵਨੀ ਕੁਮਾਰ ਲਖਣ ਕਲਾਂ ,ਗੁਲਜਾਰ ਸਿੰਘ ਬਸੰਤਕੋਟ, ਬਲਵਿੰਦਰ ਸਿੰਘ ਉੂਦੀਪੁਰ 'ਰਘਬੀਰ ਸਿੰਘ ਚਾਹਲ ,ਅਜੀਤ ਸਿੰਘ ਹੁੰਦਲ ,ਆਦਿ ਨੇ ਸੰਬੋਧਨ ਕੀਤਾ। ਫੈਸਲਾ ਕੀਤਾ ਗਿਆ ਕਿ ਕੁਲ ਹਿੰਦ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਹਰ ਤਹਿਸੀਲ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ। ਇਸ ਸਬੰਧੀ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ, ਸ਼੍ਰੀ ਹਰਗੋਬਿੰਦਪੁਰ' ਅਤੇ ਹੋਰ ਤਹਿਸੀਲਾਂ ਦੇ ਟਰੈਕਟਰ/ ਮੋਟਰਸਾਈਕਲ ਝੰਡਾ ਮਾਰਚਾਂ ਨੂੰ ਸਫਲ ਕਰਨ ਲਈ ਕਨਵੀਨਰ ਥਾਪੇ ਗਏ।
ਇਹ ਝੰਡਾ ਮਾਰਚ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਵਾਪਸ ਲੈਣ, ਮਜ਼ਦੂਰਾਂ ਦੇ ਪੁਰਾਣੇ 44 ਕਾਨੂੰਨ ਬਹਾਲ ਕਰਨ ਤੇ ਮਨਰੇਗਾ ਬਹਾਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾਣੇ ਹਨ। ਇਸੇ ਤਰ੍ਹਾਂ 12 ਫਰਵਰੀ ਦੀ ਦੇਸ਼ ਵਿਾਪੀ ਹੜਤਾਲ ਨੂੰ ਸਫਲ ਕਰਨ ਲਈ ਪਿੰਡ ਪਿੰਡ ਢੋਲ ਵਜਾ ਕੇ ਅਤੇ ਹੋਰ ਢੰਗਾਂ ਨਾਲ ਕੇਂਦਰ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਅਗਰ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤਾਂ ਅਗਲੇ ਹੀ ਦਿਨ ਸਾਰੇ ਦੇਸ਼ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਵੀ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ। ਬਲਬੀਰ ਸਿੰਘ ਉੱਚਾ ਧਕਾਲਾ 'ਗੁਰਮੀਤ ਸਿੰਘ ਥਾਣੇਵਾਲ ,ਬਲਬੀਰ ਸਿੰਘ ਬੈਂਸ ,ਪਲਵਿੰਦਰ ਸਿੰਘ ਘਰਾਲਾ ਤੇ ਸਾਹਿਬ ਸਿੰਘ ਚੱਕਅਰਾਆਈਆਂ ਅਧਾਰ ਤੇ ਇੱਕ ਪ੍ਰਬੰਧਕੀ ਕਮੇਟੀ ਵੀ ਬਣਾਈ ਗਈ ।ਇਸ ਮੌਕੇ ਗੁਰਮੁਖ ਸਿੰਘ ਖਹਿਰਾ, ਮੱਖਣ ਸਿੰਘ ਤਿੱਬੜ ,ਬਲਬੀਰ ਸਿੰਘ ਮਾੜੇ ,ਰਣਜੀਤ ਸਿੰਘ ਰਾਣਾ, ਬਲਪ੍ਰੀਤ ਸਿੰਘ ਪ੍ਰਿੰਸ ਘਰਾਲਾ, ਅਬਿਨਾਸ਼ ਸਿੰਘ ਹੈਡ ਮਾਸਟਰ, ਗੁਰਦੀਪ ਸਿੰਘ ਮੁਸਤਫਾਬਾਦ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।