ਹਰਿਆਣਾ ਦੇ CM ਸੈਣੀ ਦਾ ਸ਼੍ਰੀ ਗੁਰੂ ਤੇਗ ਬਹਾਦਰ ਅਵਾਰਡ ਨਾਲ ਕੀਤਾ ਵਿਸ਼ੇਸ਼ ਸਨਮਾਨ
ਮਨਪ੍ਰੀਤ ਸਿੰਘ
ਰੂਪਨਗਰ,31 ਦਸੰਬਰ 2025- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਅਵਾਰਡ ਨਾਲ ਉਨਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਜਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਵਾਪਾਰ ਸੈਲ ਰੂਪਨਗਰ ਦੇ ਪ੍ਰਧਾਨ ਸਤਿੰਦਰ ਨਾਗੀ ਅਤੇ ਜ਼ਿਲ੍ਹਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਰਧਾਨ ਲਲਿਤ ਨਾਗੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਡਾਕਟਰ ਹਰਬੰਸ ਲਾਲ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਵਰੇਗੰਡ ਮਨਾਉਂਦੇ ਹੋਏ ਕਿਹਾ ਕਿ ਦਿੱਲੀ ਦੰਗਾ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਉਨਾਂ 121 ਪਰਿਵਾਰਾਂ ਨੂੰ ਜੋ ਹਰਿਆਣਾ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਦੇ ਜਖਮਾਂ ਤੇ ਮੱਲਮ ਲਗਾਉਣ ਦਾ ਕੰਮ ਕੀਤਾ ਜਦੋਂ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਪਰਿਵਾਰ ਅਜਿਹੇ ਹਨ ਜੋ ਦਿੱਲੀ ਦੇ ਦੰਗਿਆਂ ਵਿੱਚ ਆਪਣਾ ਬਹੁਤ ਕੁਝ ਗਵਾ ਚੁੱਕੇ ਸਨ ਪ੍ਰੰਤੂ ਪੰਜਾਬ ਵਿੱਚ ਰਹਿਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਨਾਂ ਲਈ ਕੋਈ ਵੀ ਸਹੂਲਤ ਨਹੀਂ ਦਿੱਤੀ। ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਦੀਆਂ ਔਰਤਾਂ ਨੂੰ ਲਾਡੋ ਲਕਸ਼ਮੀ ਸਕੀਮ ਰਾਹੀਂ 2100 ਰੁਪ ਦੇਣ ਦਾ ਵਾਅਦਾ ਕਰਕੇ ਅਗਲੇ ਮਹੀਨੇ ਹੀ ਹਰਿਆਣੇ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ 2100 ਰੁਪਏ ਪਾ ਕੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਖਾਇਆ। ਦੇਸ਼ ਦਾ ਹਰਿਆਣਾ ਅਜਿਹਾ ਪਹਿਲਾ ਅਜਿਹਾ ਸੂਬਾ ਹੈ ਕਿੱਥੇ ਜਿੱਥੇ 25 ਫਸਲਾਂ ਦੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਹਰਿਆਣਾ ਦੇ ਕਿਸਾਨਾਂ ਨੂੰ ਨਿਰੰਤਰ ਐਮਐਸਪੀ ਦੇ ਰਹੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਐਵਾਰਡ ਨਾਲ ਉਨਾਂ ਨਾਲ ਸਨਮਾਨ ਕਰਨ ਵੇਲੇ ਭਾਜਪਾ ਆਗੂ ਪੰਜਾਬ ਮਨੀਸ਼ ਵਰਮਾ ਯੁਵਾ ਆਗੂ ਪੰਜਾਬ ਗੁਰਕੀਰਤ ਸਿੰਘ ਗੁਰਤੇਜ ਸਿੰਘ ਭਾਗਣਪੁਰ ਅਤੇ ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਮਨੋਰਟੀ ਸੈਲ ਦੇ ਚੇਅਰਮੈਨ ਸੁੱਚਾ ਖਾਨ ਮਹਾਦੀਆਂ, ਜ਼ਿਲਾ ਪਰਿਸਦ ਤੋਂ ਰਣਧੀਰ ਸਿੰਘ ਝਾਂਮਪੁਰ, ਪ੍ਰੈਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ, ਸੁਨੀਲ ਵਰਮਾ ਸੋਨੂ, ਯੂਥ ਆਗੂ ਪੰਜਾਬ ਵਿਪਨ ਵਰਮਾ, ਪੰਜਾਬ ਭਾਜਪਾ ਆਗੂ ਅਮਨਦੀਪ ਸਿੰਘ ਸਰਹਿੰਦ, ਭਾਜਪਾ ਆਗੂ ਮਨਮੋਹਨ ਸਿੰਘ ਸਿਬਲ, ਸਵਰਨਕਾਰ ਸੰਘ ਦੇ ਪ੍ਰਧਾਨ ਲਲਿਤ ਨਾਗੀ, ਭਾਜਪਾ ਆਗੂ ਸਤਿੰਦਰ ਨਾਗੀ, ਬਾਬਾ ਦਲੇਰ ਸਿੰਘ ਖਾਲਸਾ, ਦਲਿਤ ਨੇਤਾ ਪੰਜਾਬ ਗੁਰਮੇਲ ਸਿੰਘ ਹਮਾਯੂਪੁਰ, ਬ੍ਰਹਮਾ ਕੁਮਾਰ, ਜਸਵਿੰਦਰ ਸਿੰਘ, ਮਨਜੀਤ ਮਹਿਰਾ ਜੰਡਾਲੀ, ਡਾ ਗੁਰਨਾਮ ਸਿੰਘ ਸੋਢੀ ਆਦੀ ਹਾਜ਼ਰ ਸਨ।