← ਪਿਛੇ ਪਰਤੋ
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਦੀ ਮੌਤ ਬਾਬੂਸ਼ਾਹੀ ਨੈਟਵਰਕ ਮਾਨਸਾ, 24 ਮਈ, 2025: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਗਵਾਹ ਸੇਵਾ ਮੁਕਤ ਐਸ ਐਚ ਓ ਇੰਸਪੈਕਟਰ ਅੰਗਰੇਜ਼ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਪਿਛਲੇ ਦਿਨੀਂ ਉਹ ਅਦਾਲਤ ਵਿਚ ਗਵਾਹੀ ਵਾਸਤੇ ਪੇਸ਼ ਨਹੀਂ ਹੋ ਸਕੇ ਸਨ ਤਾਂ ਅਦਾਲਤ ਨੇ ਉਹਨਾਂ ਨੂੰ 4 ਜੁਲਾਈ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ। ਉਹਨਾਂ ਦੇ ਦਿਹਾਂਤ ਨਾਲ ਕੇਸ ਨੂੰ ਵੱਡਾ ਝਟਕਾ ਲੱਗਾ ਹੈ।
Total Responses : 2113