ਸਾਰੀਆਂ ਅਕਾਲੀ ਧਿਰਾਂ ਨੂੰ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣ - ਜਾਖੜ
ਸੰਗਰੂਰ, 8 ਜੂਨ 2025: ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮਰਹੂਮ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਵਿਚ ਵਿੱਚ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਢੀਂਡਸਾ ਸਾਬ੍ਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਜਾਖੜ ਨੇ ਕਿਹਾ ਕਿ, "ਇੱਕ ਮਜਬੂਤ ਪੰਥਕ ਪਾਰਟੀ ਨਾ ਕੇਵਲ ਪੰਥ, ਕੌਮ ਅਤੇ ਪੰਜਾਬ ਦੀ ਜਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜਰੂਰਤ ਹੈ। ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿੱਤਾਂ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਇਹੀ ਸੁਖਦੇਵ ਸਿੰਘ ਢੀਡਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇੱਥੇ ਇਹ ਯਾਦ ਰੱਖਣਾ ਹੋਵੇਗਾ ਕਿ ਕਿਤੇ ਆਪਸੀ ਮੱਤਭੇਦਾਂ ਦੇ ਚਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ ਜਿਸ ਦਾ ਖਮਿਆਜਾ ਪੰਥ, ਕੌਮ ਅਤੇ ਪੰਜਾਬ ਨੂੰ ਭੁਗਤਣਾ ਪਵੇ।"
Click to Follow Babushahi Facebook page →