ਸਾਬਕਾ ਮੰਤਰੀ ਪੰਜਾਬ ਲਾਲਜੀਤ ਭੁੱਲਰ ਦੀਆਂ ਵੱਧ ਗਈਆਂ ਮੁਸ਼ਕਲਾਂ, ਇੱਕ ਹੋਰ ਧਾਰਾ ਕੀਤੀ ਗਈ ਦਰਜ
ਰਵੀ ਜੱਖੂ
ਚੰਡੀਗੜ੍ਹ 9 ਐਪ੍ਰਲ 2026 : DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਲਾਲਜੀਤ ਭੁੱਲਰ ਦੇ ਖਿਲਾਫ਼ ਇੱਕ ਹੋਰ ਧਾਰਾ ਦਰਜ ਕੀਤੀ ਗਈ | ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਵਾਲੀ ਧਾਰਾ 238 FIR ਵਿੱਚ ਜੋੜੀ ਗਈ ਹੈ | ਭੁੱਲਰ ਉੱਤੇ ਸਬੂਤ ਨਸ਼ਟ ਕਰਨ ਦਾ ਦੋਸ਼ ਹੈ। ਦਰਅਸਲ, ਪੁਲਿਸ ਨੇ ਭੁੱਲਰ ਦਾ ਸੱਤ ਦਿਨਾਂ ਦਾ ਰਿਮਾਂਡ ਲਿਆ ਸੀ ਪਰ ਉਸ ਦੌਰਾਨ ਪੁਲਿਸ ਉਸਦਾ ਮੋਬਾਈਲ, ਸਿਮ ਕਾਰਡ ਅਤੇ ਡੀਵੀਆਰ ਬਰਾਮਦ ਨਹੀਂ ਕਰ ਸਕੀ|
ਜਿਕਰਯੋਗ ਹੈ ਕਿ ਗਗਨਦੀਪ ਰੰਧਾਵਾ ਦੀ ਮੌਤ ਤੋਂ ਬਾਅਦ ਲਾਲਜੀਤ ਭੁੱਲਰ ਤੋਂ ਕੈਬਨਿਟ ਮੰਤਰੀ ਦੇ ਪੱਧਰ ਤੋਂ ਅਸਤੀਫਾ ਲੈ ਲਿਆ ਜਾਂਦਾ ਹੈ ਅਤੇ ਕੇਸ ਦਰਜ ਕਰ ਲਿਆ ਜਾਦਾ ਹੈ ਪਰਿਵਾਰ ਵਾਲੇ CBI ਜਾਂਚ ਦੀ ਮੰਗ ਕਰ ਰਹੇ ਸਨ ਪਰ ਅਤੇ ਲਾਲਜੀਤ ਭੁੱਲਰ ਖ਼ਿਲਾਫ਼ ਇੱਕ ਹੋਰ ਧਾਰਾ ਜੋੜ ਲਈ ਗਈ ਜਿਸ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਹੁਣ ਵਧੀਆਂ ਨਜ਼ਰ ਆ ਰਹੀ ਹਨ|
Click to Follow Babushahi Facebook page →