ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਸੜਕ ਸੁਰੱਖਿਆ ਜਾਗਰੂਕਤਾ ਰੈਲੀ
ਆਰ ਟੀ ਓ ਵਿਭਾਗ ਦੀ ਪੂਰੀ ਟੀਮ ਨੇ ਕੀਤੀ ਸ਼ਮੂਲੀਅਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਜਨਵਰੀ ,2026
ਕੌਮੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਮੁਹਿੰਮ ਤਹਿਤ ਅੱਜ ਆਰ ਟੀ ਓ ਇੰਦਰਪਾਲ ਅਤੇ ਸਹਾਇਕ ਆਰ ਟੀ ਓ ਹਰੀ ਓਮ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਟ੍ਰਾਂਸਪੋਰਟ ਵਿਭਾਗ ਦੀ ਸਮੁੱਚੀ ਟੀਮ ਅੱਜ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਪਹੁੰਚੀ। ਜਿਥੇ ਉਨ੍ਹਾਂ ਵਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ।ਰਿਜੀਨਲ ਟ੍ਰਾਂਸਪੋਰਟ ਅਫ਼ਸਰ ਇੰਦਰਪਾਲ ਅਤੇ ਸਹਾਇਕ ਆਰ ਟੀ ਓ ਹਰੀ ਓਮ ਨੇ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ, ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਏ ਐਸ ਆਈ ਸੁਭਾਸ਼ ਚੰਦਰ,ਏ ਐਸ ਆਈ, ਦਿਲਾਵਰ ਸਿੰਘ,ਏ ਐਸ ਆਈ ਸੁਨੀਲ ਦੱਤ ਦੀ ਸਮੁੱਚੀ ਟੀਮ ਵਲੋਂ ਟ੍ਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਨਿਯਮਾਂ ਨੂੰ ਦਰਸਾਉੰਦੀ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸੜਕ ਸੁਰੱਖਿਆ ਨਿਯਮਾਂ ਦੀਆਂ ਤਖ਼ਤੀਆਂ ਹੱਥਾਂ ਵਿਚ ਫੜ ਕੇ ਸੜਕ ਸੁਰੱਖਿਆ ਦੇ ਨਾਅਰੇ ਲਾਏ। ਸਕੂਲ ਵਿਦਿਆਰਥੀਆਂ ਵਲੋਂ ਹੱਥ ਅੱਗੇ ਕਰਕੇ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਦਾ ਪ੍ਰਣ ਲਿਆ ਗਿਆ।ਏ ਐਸ ਆਈ ਪ੍ਰਵੀਨ ਕੁਮਾਰ ਅਤੇ ਸੁਭਾਸ਼ ਚੰਦਰ ਨੇ ਬੱਚਿਆਂ ਨੂੰ ਸੰਜਮ ਨਾਲ ਵਾਹਨ ਚਲਾਉਣ,ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਪਾ ਕੇ ਚੱਲਣ ਤੇ ਦਸਤਾਵੇਜ਼ਾਂ ਨੂੰ ਨਾਲ ਲੈਕੇ ਚੱਲਣ ਲਈ ਜਾਗਰੂਕ ਕੀਤਾ। ਇਸ ਮੌਕੇ ਤੇ ਆਰ ਟੀ ਓ ਵਿਭਾਗ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਤੇ ਟੋਪੀਆਂ ਵੰਡੀਆਂ ਗਈਆਂ ਅਤੇ ਆਰ ਟੀ ਓ ਵਿਭਾਗ ਦੇ ਕਮਲੇਸ਼ ਕੁਮਾਰੀ ਏ ਟੀ ਓ, ਨਿਤਾਸ਼ਾ ਨੇ ਵੀ ਬੱਚਿਆਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਮੈਡਮ ਗੁਨੀਤ ਵਲੋਂ ਟ੍ਰੈਫਿਕ ਪੁਲਿਸ ਅਤੇ ਆਰ ਟੀ ਓ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਾਹਨ ਚਲਾਉਣ ਦੀ ਅਪੀਲ ਕੀਤੀ।ਇਸ ਮੌਕੇ ਸੰਸਥਾ ਦੇ ਹਰਿੰਦਰ ਸਿੰਘ, ਜਸਵਿੰਦਰ ਕੌਰ, ਸੁਮੀਤ ਸੋਢੀ, ਮੰਜ਼ਿਲਾ ਰਾਣੀ, ਮਨਮੋਹਨ ਸਿੰਘ, ਮੀਨਾ ਰਾਣੀ,ਸੁਖਵਿੰਦਰ ਲਾਲ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।