ਲੰਗੜੋਆ ਸਕੂਲ ਨੇ ਵਿਦਿਅਕ ਤੇ ਖੇਡਾਂ ਦੇ ਖੇਤਰ ਵਿਚ ਮਾਰੀਆਂ ਮੱਲਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਸਤੰਬਰ, 2026
ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨੇ ਬੀਤੇ ਕਈ ਦਿਨਾਂ ਵਿਦਿਅਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ,ਜਿਸ ਨਾਲ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਹੋਇਆ ਹੈ। ਜੇਕਰ ਵਿਦਿਅਕ ਗਤੀਵਿਧੀ ਦੀ ਗੱਲ ਕਰੀਏ ਤਾਂ ਮੈਡਮ ਬਰਿੰਦਰ ਕੌਰ ਅਧਿਆਪਕਾ ਦੀ ਗਾਈਡਲਾਈਨਜ਼ ਹੇਠ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਹਿਸੀਲ ਪੱਧਰੀ ਕਰਵਾਏ ਗਏ ਕੁਇਜ਼,ਪੇਂਟਿੰਗ ਅਤੇ ਡਿਬੇਟ ਦੇ ਸੀਨੀਅਰ ਮੁਕਾਬਲੇ ਵਿਚ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ,ਜਸਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ਵਿੱਚ ਜਸਪ੍ਰੀਤ ਸਿੰਘ ਗਿੱਲ ਨੇ ਪਹਿਲਾ ਅਤੇ ਸੀਨੀਅਰ ਵਰਗ ਦੀ ਰਾਜਧਨੀ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਲੇਖ ਰਚਨਾ ਵਿਚ ਪ੍ਰਿੰਸ ਕਾਜਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤਹਿਸੀਲ ਪੱਧਰੀ ਕੁਇਜ਼ ਮੁਕਾਬਲੇ ਵਿਚ 100 ਵਿਦਿਆਰਥੀ ਭਾਗ ਲੈਣ ਆਏ। ਜੇਤੂਆਂ ਨੂੰ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਨੇ ਇਨਾਮ ਤਕਸੀਮ ਕੀਤੇ ਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ।ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਸਕੂਲ ਦੇ ਸਪੋਰਟਸ ਵਿੰਗ ਦੇ ਅਤੇ ਮੀਡੀਆ ਇੰਚਾਰਜ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਡ ਟੇਬਲ ਟੈਨਿਸ 19 ਸਾਲਾ ਉਮਰ ਵਰਗ ਲੜਕਿਆਂ ਨੇ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਲੜਕੇ ਜ਼ਿਲ੍ਹਾ ਪੱਧਰੀ ਦੂਸਰਾ ਸਥਾਨ, ਕਬੱਡੀ ਲੜਕੀਆਂ 19 ਸਾਲ ਉਮਰ ਵਰਗ ਸਟੇਟ ਪੱਧਰ ਲਈ ਚੁਣੀਆਂ ਗਈਆਂ। ਫੁੱਟਬਾਲ ਦੀ ਖੇਡ ਵਿੱਚ 17 ਸਾਲਾ ਉਮਰ ਵਰਗ ਲੜਕਿਆਂ ਨੇ ਜਿਲ੍ਹਾ ਪੱਧਰੀ ਤੀਸਰਾ ਸਥਾਨ ਹਾਸਿਲ ਕੀਤਾ।ਗਾਈਡ ਅਧਿਆਪਕ ਸੁਖਵਿੰਦਰ ਲਾਲ ਅਤੇ ਖੇਡ ਕੁਆਰਡੀਨੇਟਰ ਨੀਰਜ ਬਾਲੀ ਨੇ ਕਰਾਟੇ ਕੰਪੀਟੀਸ਼ਨ ਵਿੱਚ ਲੜਕੀਆਂ ਨੇ ਪੰਜ ਗੋਲਡ ਮੈਡਲ ਅਤੇ ਦੋ ਸਿਲਵਰ ਮੈਡਲ ਹਾਸਲ ਕੀਤੇ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਅਵਾਰਡੀ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਸਟਾਫ ਅਤੇ ਵਿਦਿਆਰਥੀ ਤੇ ਖਿਡਾਰੀ ਹਾਜ਼ਰ ਸਨ।
- Download Babushahi App
-
-