ਮੋਡੀਫਾਈ ਕੀਤੇ ਵਾਹਨਾਂ ਤੇ ਜੁਗਾੜੂ ਰੇਹੜੀਆਂ ਵਾਲਿਆਂ ਦੀ ਆ ਗਈ ਸ਼ਾਮਤ,
ਹਾਈ ਕੋਰਟ ਦੇ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਨੇ ਕੀਤੀ ਕਾਰਵਾਈ ਸ਼ੁਰ
ਰੋਹਿਤ ਗੁਪਤਾ
ਗੁਰਦਾਸਪੁਰ
ਜਿਹੜੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਆਪਣੀਆਂ ਕਾਰਾਂ ਜੀਪਾਂ ਨੂੰ ਮੋਡੀਫਾਈ ਕਰਵਾ ਲੈਂਦੇ ਹਨ ਅਤੇ ਉਹਨਾਂ ਦੇ ਟਾਇਰ ਚੌੜੇ ਕਰਵਾ ਲੈਂਦੇ ਹਨ, ਉਹਨਾਂ ਦੀ ਹੁਣ ਖੈਰ ਨਹੀਂ ਹੈ। ਹਾਈਕੋਰਟ ਦੀ ਹਿਦਾਇਤਾਂ ਤੋਂ ਬਾਅਦ ਟਰੈਫਿਕ ਪੁਲਿਸ ਗੁਰਦਾਸਪੁਰ ਨੇ ਮੋਡੀਫਾਈਡ ਕੀਤੇ ਗਏ ਵਾਹਨਾ ਅਤੇ ਜੁਗਾੜੂ ਰੇਹੜੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਤਹਿਤ ਅੱਜ ਕਈ ਮੋਡੀਫਾਈਡ ਵਾਹਨਾਂ ਅਤੇ ਜੁਗਾੜੂ ਰੇਹੜੀਆਂ ਦੇ ਮੋਟੇ ਚਲਾਨ ਕੱਟੇ ਗਏ ।
ਟਰੈਫਿਕ ਇਨਚਾਰਜ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਹਾਈਕੋਰਟ ਵੱਲੋਂ ਅਜਿਹੇ ਹੁਕਮ ਦਿੱਤੇ ਗਏ ਹਨ ਕਿ ਜੁਗਾੜੂ ਰੇੜੀਆਂ ਤੇ ਮੋਡੀਫਾਈ ਕੀਤੀਆਂ ਗੱਡੀਆਂ ਦੇ ਚਲਾਨ ਕੀਤੇ ਜਾਣ ਇਸ ਲਈ ਜਿਨ੍ਹਾਂ ਨੇ ਆਪਣੀਆਂ ਜੀਪਾਂ ਕਾਰਾਂ ਮੋਡੀਫਾਈ ਕਰਾਈਆਂ ਹਨ ਅਤੇ ਉਹਨਾਂ ਦੇ ਟਾਇਰ ਚੌੜੇ ਕਰਾਏ ਹਨ, ਜਾਂ ਫਿਰ ਜਿਹੜੇ ਬਿਨਾਂ ਨੰਬਰ ਅਤੇ ਰਜਿਸਟਰੇਸ਼ਨ ਤੋਂ ਜੁਗਾੜੂ ਰੇਹੜੀਆ ਲਈ ਫਿਰਦੇ ਹਨ ਉਹਨਾਂ ਨੂੰ ਹਿਦਾਇਤ ਕੀਤੀ ਜਾਂਦੀ ਕਿ ਆਪਣੀਆਂ ਗੱਡੀਆਂ ਨੂੰ ਘਰਾਂ ਦੇ ਅੰਦਰ ਬੰਦ ਰੱਖਣ ਜੇ ਕੋਈ ਅਜਿਹੀ ਗੱਡੀ ਜਾਂ ਰੇਹੜੀ ਸੜਕ ਤੇ ਨਜ਼ਰ ਆ ਗਈ ਤਾਂ ਉਸਦਾ ਮੋਟਾ ਚਲਾਨ ਕੱਟਿਆ ਜਾਵੇਗਾ।