ਮਮੂਲੀ ਜਿਹੇ ਝਗੜੇ ਤੋਂ ਬਾਅਦ ਕੁੱਟ-ਕੁੱਟ ਕੇ ਮਾਰਤਾ ਨੌਜਵਾਨ ਮਜ਼ਦੂਰ
ਵੇਖਿਆ ਨਹੀਂ ਜਾਂਦਾ ਪਤਨੀ ਦਾ ਕੁਰਲਾਣਾ
ਰੋਹਿਤ ਗੁਪਤਾ
ਗੁਰਦਸਪੁਰ : ਗੁਰਦਾਸਪੁਰ ਦੇ ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਵਿੱਚ ਇੱਕ ਮਜ਼ਦੂਰ ਨੌਜਵਾਨ ਦੀ ਭੇਤਭਰੇ ਹਾਲਤ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾ ਮਸੀਹ ਪੁੱਤਰ ਬਿੱਟੂ ਮਸੀਹ ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ,ਬੀਤੀ ਰਾਤ ਨੂੰ ਉਸ ਦਾ ਪਿੰਡ ਦੇ ਹੀ ਦੋ ਵਿਅਕਤੀਆਂ ਨਾਲ ਝਗੜਾ ਹੋਇਆ ਸੀ । ਪਰਿਵਾਰ ਦਾ ਦੋਸ਼ ਹੈ ਕਿ ਇਨਾ ਵੱਲੋਂ ਹੀ ਨੌਜਵਾਨ ਮਜ਼ਦੂਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਹੈ। ਪਹਿਿਲਾਂ ਇਹਨਾਂ ਵੱਲੋਂ ਮ੍ਰਿਤਕ ਨੌਜਵਾਨ ਰਾਜਾ ਦੀ ਬੁਰੀ ਤਰ੍ਹਾਂ ਨਾਲ ਬੇਸਬਾਲ ਅਤੇ ਹੋਰ ਹਥਿਆਰਾਂ ਨਾਲ ਮਾਰ ਕੁਟਾਈ ਕੀਤੀ ਗਈ ਤੇ ਫਿਰ ਘਰ ਆ ਕੇ ਉਸ ਦੇ ਨਾਲ ਉਸਦੇ ਭਰਾ ਅਤੇ ਉਸ ਦੀ ਪਤਨੀ ਨੂੰ ਵੀ ਕੁੱਟਿਆ ਗਿਆ।

ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਸਦੇ ਘਰ ਅਤੇ ਘਰ ਦੇ ਬਾਹਰ ਇਕੱਠੇ ਹੋਏ ਸਨ। ਇਸ ਤੋਂ ਇਲਾਵਾ ਥਾਣਾ ਕਾਹਨੂੰਵਾਨ ਦੀ ਪੁਲਿਸ ਦੇ ਮੁਖੀ ਗੁਰਨਾਮ ਸਿੰਘ ਅਤੇ ਹੋਰ ਤਫਤੀਸ਼ੀ ਅਫਸਰ ਅਤੇ ਪੁਲਿਸ ਬਲ ਹਾਜ਼ਰ ਸੀ ਪਰ ਫਿਲਹਾਲ ਪੁਲਿਸ ਨੇ ਮਾਮਲੇ ਬਾਰੇ ਕੁਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ ਹੈ।
ਮ੍ਰਿਤਕ ਦੀ ਪਤਨੀ ਰਿਬਕਾ ਅਤੇ ਭਰਾ ਸਾਬੀ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਮ੍ਰਿਤਕ ਰਾਜਾ ਨਾਲ ਝਗੜਾ ਕੀਤਾ। ਇਸ ਉਪਰੰਤ ਇਹਨਾਂ ਵਿਅਕਤੀਆਂ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਜਿੱਥੇ ਰਾਜਾ ਮਸੀਹ ਦੀ ਭਾਰੀ ਕੁੱਟਮਾਰ ਵੀ ਕੀਤੀ ਉਸ ਦੇ ਨਾਲ ਉਸਦੀ ਪਤਨੀ ਰਿਬਕਾ ਨੂੰ ਵੀ ਇਹਨਾਂ ਵਿਅਕਤੀਆਂ ਨੇ ਆਪਣੀ ਕੁੱਟ ਮਾਰ ਦਾ ਸ਼ਿਕਾਰ ਬਣਾਇਆ। ਰਿਬਕਾ ਨੇ ਰਾਤ ਵਾਲੀ ਸਾਰੀ ਵਾਰਦਾਤ ਤੋਂ ਇਲਾਵਾ ਉਹਨਾਂ ਵਿਅਕਤੀਆਂ ਵੱਲੋਂ ਰਿਬਕਾ ਉੱਪਰ ਮਾਰੀਆਂ ਸੱਟਾਂ ਦੇ ਨਿਸ਼ਾਨ ਵੀ ਦੱਸੇ। ਰਿਬਕਾ ਨੇ ਕਿਹਾ ਕਿ ਪਿਛਲੇ ਸਾਲ ਵੀ ਇਹਨਾਂ ਵਿਅਕਤੀਆਂ ਨੇ ਰਾਜਾ ਮਸੀਹ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਅਤੇ ਬੀਤੀ ਰਾਤ ਨੂੰ 8 ਵਜੇ ਦੇ ਕਰੀਬ ਘਰ ਦੇ ਵਿੱਚ ਦਾਖਲ ਹੋ ਕੇ ਫਿਰ ਤੋਂ ਰਾਜਾ ਮਸੀਹ ਅਤੇ ਉਸਦੀ ਪਤਨੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਹੀ ਰਾਜਾ ਮਸੀਹ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਜਿਸ ਦੇ ਚਲਦਿਆਂ ਉਸ ਦੀ ਦਿਨ ਚੜਨ ਤੱਕ ਮੌਤ ਹੋ ਗਈ।
ਉੱਥੇ ਹੀ ਪਿੰਡ ਵਾਸੀ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ
ਦੂਜੇ ਪਾਸੇ ਪੁਲਿਸ ਵੱਲੋ ਉਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ । ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ। ਪਰ ਜਲਦੀ ਹੀ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਏਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।