ਮਨੀਸ਼ ਤਿਵਾੜੀ ਵੱਲੋਂ ਵਿਸਾਖੀ ਮੇਲੇ ਦਾ ਪੋਸਟਰ ਜਾਰੀ
*ਵਿਸਾਖੀ ਮੇਲੇ ਦੌਰਾਨ ਹਰਦੀਪ ਸਿੰਘ, ਪੰਮੀ ਬਾਈ, ਸ਼ਵਿੰਦਰ ਮਾਹਲ ਅਤੇ ਅਨੀਤਾ ਸ਼ਬਦੀਸ਼ ਦਾ ਵਿਸ਼ੇਸ਼ ਸਨਮਾਨ ਹੋਵੇਗਾ*
ਚੰਡੀਗੜ੍ਹ, 5 ਅਪ੍ਰੈਲ,
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਵਿਸਾਖੀ ਮੇਲੇ-2026 ਦਾ ਪੋਸਟਰ ਜਾਰੀ ਕੀਤਾ ਗਿਆ। ਇਹ ਮੇਲਾ 11 ਅਪ੍ਰੈਲ ਨੂੰ ਸੈਕਟਰ 42 ਦੀ ਝੀਲ ਉੱਤੇ ਲੱਗੇਗਾ ਜੋ ਨਗਰ ਨਿਗਮ, ਚੰਡੀਗੜ੍ਹ ਅਤੇ ਉਤਰੀ ਜ਼ੋਨ ਸੱਭਿਆਚਾਰਕ ਕੇਂਦਰ ਵੱਲੋਂ ਚੰਨੀ ਸੱਭਿਆਚਾਰਕ ਮੰਚ, ਪੰਜਾਬੀ ਕਲਾ ਕੇਂਦਰ, ਜੁਗਨੀ ਕਲਚਰਲ ਐਂਡ ਯੂਥ ਵੈਲਫ਼ੇਅਰ ਕਲੱਬ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।
ਵਿਸਾਖੀ ਮੇਲਾ ਬਹੁਪੱਖੀ ਫ਼ਨਕਾਰ ਮੁੰਦਰੀ ਉਸਤਾਦ, ਕਰਮਜੀਤ ਬੱਗਾ, ਬਚਨ ਰਾਮ, ਹਰਿੰਦਰਪਾਲ ਸਿੰਘ ਅਤੇ ਨਰਿੰਦਰ ਬਿੱਲਾ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਨ੍ਹਾਂ ਵਿਛੜੇ ਕਲਾਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਵਿਸਾਖੀ ਮੇਲੇ ਦੌਰਾਨ ਪ੍ਰਸਿੱਧ ਗਾਇਕ ਹਰਦੀਪ ਸਿੰਘ, ਪੰਮੀ ਬਾਈ, ਅਦਾਕਾਰ ਸ਼ਵਿੰਦਰ ਮਾਹਲ ਅਤੇ ਅਦਾਕਾਰਾ ਅਨੀਤਾ ਸ਼ਬਦੀਸ਼ ਦਾ ਵਿਸ਼ੇਸ਼ ਸਨਮਾਨ ਹੋਵੇਗਾ।
ਵਿਸਾਖੀ ਮੇਲੇ ਵਿੱਚ ਵਿਸ਼ੇਸ਼ ਤੌਰ ਉਤੇ ਗਾਇਕ ਕਲਾਕਾਰ ਗੁਰਕਿਰਪਾਲ ਸੂਰਾਪੁਰੀ, ਲਖਵੀਰ ਲੱਖੀ, ਸਰਵੀ ਰਤਨ, ਗੁਰਿੰਦਰ ਗੈਰੀ, ਜੱਸ ਢਿੱਲੋਂ, ਜਸਪਾਲ ਜੱਸੀ, ਸਰਬੰਸ ਪ੍ਰਤੀਕ, ਬਿੱਲ ਸਿੰਘ, ਓਮਿੰਦਰ ਓਮਾ, ਮਲਕੀਤ, ਮਲੰਗਾ ਅਤੇ ਪਤੰਗਾ, ਗੁਰਮੀਤ ਕੁਲਾਰ, ਗੈਰੀ ਗਿੱਲ, ਜਗਜੀਤ ਬਡਾਲੀ, ਕੁਲਵੰਤ ਮਨਾਣਾ, ਸਾਹਿਬ ਸਿੰਘ ਅਤੇ ਨੇਤਰਹੀਣ ਬੱਚਿਆਂ ਵੱਲੋਂ ਬੀ.ਆਈ.ਬੀ.ਬੈਂਡ ਦੀ ਸ਼ਿਰਕਤ ਹੋਵੇਗੀ।
ਇਸ ਤੋਂ ਇਲਾਵਾ ਮੇਲੇ ਵਿੱਚ ਲੋਕ ਗੀਤ, ਲੋਕ ਸਾਜ਼, ਭੰਡ-ਮਰਾਸੀ, ਗੱਤਕਾ, ਭੰਗੜਾ, ਗਿੱਧਾ, ਝੂੰਮਰ, ਲੁੱਡੀ, ਸੰਮੀ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ।
ਪੋਸਟਰ ਰਿਲੀਜ਼ ਕਰਨ ਮੌਕੇ ਤਿਨੋਂ ਕਲੱਬਾਂ ਦੇ ਵੱਖ-ਵੱਖ ਅਹੁਦੇਦਾਰ ਦਵਿੰਦਰ ਸਿੰਘ, ਚਰਨਜੀਤ ਚੰਨੀ, ਬਲਕਾਰ ਸਿੱਧੂ, ਰਮੇਸ਼ ਕੁਮਾਰ, ਤੇਜਿੰਦਰ ਸਿੰਘ, ਹਰਜੀਤ ਸਿੰਘ, ਅਰਵਿੰਦਰ ਸ਼ਰਮਾ, ਲਖਵੀਰ ਲੱਖੀ, ਸ਼ਮਸ਼ੇਰ ਸਿੰਘ ਕਿਰਨਦੀਪ ਸਿੰਘ ਬਲਬੀਰ ਸਿੰਘ ਨਰੇਸ਼ ਕੁਮਾਰ ਅਤੇ ਵਿਕਰਮ ਚੋਪੜਾ ਹਾਜ਼ਰ ਸਨ।
Click to Follow Babushahi Facebook page →