ਮਗਨਰੇਗਾ ਨੂੰ ਬਦਲਕੇ 'ਵਿਕਸਤ ਭਾਰਤ - ਜੀ ਰਾਮ ਜੀ ' ਕਰਨ ਉੱਤੇ ਨਾਅਰੇਬਾਜ਼ੀ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਜਨਵਰੀ ,2026
ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪਿੰਡਾਂ ਅਸਮਾਨ ਪੁਰ ਅਤੇ ਸੋਇਤਾ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕਰਕੇ ਮਗਨਰੇਗਾ ਨੂੰ ਬਦਲਕੇ 'ਵਿਕਸਤ ਭਾਰਤ - ਜੀ ਰਾਮ ਜੀ ' ਕਰਨ ਉੱਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਾਣਾਵਾ ਅਤੇ ਸੁਰਿੰਦਰ ਮੀਰਪੁਰ ਨੇ ਕਿਹਾ ਕਿ
ਮੋਦੀ ਸਰਕਾਰ ਨੇ ਮਗਨਰੇਗਾ ਕਾਮਿਆਂ ਦੇ ਹਿੱਤਾਂ ਉੱਤੇ ਵੱਡਾ ਹਮਲਾ ਬੋਲਿਆ ਹੈ।ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਹਿੱਸੇਦਾਰੀ ਹੁਣ 60: 40 ਹੋਵੇਗੀ ਜਾਣੀਕਿ ਸੂਬਾ ਸਰਕਾਰ ਹੁਣ 40 ਫ਼ੀਸਦੀ ਵਿੱਤੀ ਹਿੱਸਾ ਪਾਵੇਗੀ ਜਦਕਿ ਪਹਿਲਾਂ ਸੂਬਾ ਸਰਕਾਰ ਸਿਰਫ 10 ਫ਼ੀਸਦੀ ਹਿੱਸਾ ਪਾਉਂਦੀ ਸੀ। ਸੂਬਾ ਸਰਕਾਰ ਦੀ ਵਿੱਤੀ ਹਾਲਤ ਐਨੀ ਮਜ਼ਬੂਤ ਨਹੀਂ ਕਿ ਇਹ ਐਨਾ ਭਾਰ ਚੁੱਕ ਸਕੇ।ਇਸ ਤਰ੍ਹਾਂ ਇਹ ਵਿਕਸਤ ਭਾਰਤ ਜੀ ਰਾਮ ਜੀ ਬਹੁਤਾ ਸਮਾਂ ਨਹੀਂ ਚੱਲ ਸਕੇਗੀ।ਇਸ ਮੌਕੇ ਕਮਲੇਸ਼ ਰਾਣੀ ਸਰਪੰਚ ਅਸਮਾਨ ਪੁਰ, ਜਸਵਿੰਦਰ ਸਿੰਘ ਸੋਇਤਾ ਅਤੇ ਸੁਰਿੰਦਰ ਸਿੰਘ ਸਨਾਵਾਂ ਨੇ ਵੀ ਸੰਬੋਧਨ ਕੀਤਾ।