ਬਿਨਾਂ ਲਾਇਸੰਸ ਤੋਂ ਨਹੀਂ ਵਿਕਣ ਦਿੱਤੇ ਜਾਣਗੇ ਪਟਾਕੇ - ਐਸਐਸਪੀ
ਦੀਪਕ ਜੈਨ, ਜਗਰਾਉਂ
ਅੱਜ ਜਿਲਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਪਟਾਕਾ ਵਪਾਰੀਆਂ ਨੂੰ ਪੂਰੀ ਤਰ੍ਹਾਂ ਸਖਤ ਲਹਿਜੇ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਦਿਹਾਤ ਪੁਲਿਸ ਪਟਾਕਿਆਂ ਦੀ ਵਿਕਰੀ ਕਰਨ ਵਾਲਿਆਂ ਉੱਪਰ ਪੂਰੀ ਤਰਹਾਂ ਸਖਤੀ ਕਰੇਗੀ ਅਤੇ ਬਿਨਾਂ ਲਾਇਸੰਸ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਉੱਪਰ ਪੂਰੀ ਤਰਹਾਂ ਬਨਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਲਾਇਸੰਸ ਬਾਰੇ ਉਹਨਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਥੋਕ ਅਤੇ ਪਰਚੂਨ ਦੇ ਅਲੱਗ ਅਲੱਗ ਲਾਈਸੰਸ ਜਾਰੀ ਕੀਤੇ ਜਾਂਦੇ ਹਨ ਅਤੇ ਜਿਹੜੇ ਦੁਕਾਨਦਾਰ ਦੇ ਕੋਲ ਲਾਇਸੰਸ ਹੋਵੇਗਾ ਸਿਰਫ ਉਹੀ ਪਟਾਕੇ ਵੇਚ ਸਕੇਗਾ। ਇਸ ਤੋਂ ਇਲਾਵਾ ਕਿਸੇ ਨੂੰ ਵੀ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸਿਰਫ ਗਰੀਨ ਪਟਾਕੇ ਹੀ ਵੇਚੇ ਜਾ ਸਕਣਗੇ। ਸਰਕਾਰ ਵੱਲੋਂ ਪਾਬੰਦੀ ਸ਼ੁਦਾ ਅਤੇ ਨਿਰਧਾਰਤ ਆਵਾਜ਼ ਤੋਂ ਜਿਆਦਾ ਅਵਾਜ਼ ਵਾਲੇ ਪਟਾਕੇ ਵੇਚਣ ਅਤੇ ਚਲਾਉਣ ਉੱਪਰ ਵੀ ਪੂਰੀ ਤਰਹਾਂ ਸਖਤੀ ਹੋਵੇਗੀ ਅਤੇ ਪਾਬੰਦੀਸ਼ੁਦਾ ਪਟਾਕਿਆਂ ਨੂੰ ਜੇਕਰ ਕੋਈ ਲਾਇਸੈਂਸ ਹੋਲਡਰ ਵਿਕਰੇਤਾ ਦੀ ਵੇਚਦਾ ਪਕੜਿਆ ਗਿਆ ਤਾਂ ਉਸ ਦੇ ਖਿਲਾਫ ਵੀ ਬਨਦੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-