ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ਖ਼ਤਾਂ ਦੇ ਢੇਰ ਨਈਂ ਹੁੰਦੇ ਤੇ ਕੀਤੀ ਵਿਚਾਰ ਚਰਚਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 04 ਅਗਸਤ 2026:- ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਊੜਾ ਪਬਲੀਕੇਸ਼ਨ ਦੇ ਸਹਿਯੋਗ ਨਾਲ ਅਮਰਜੀਤ ਲਾਇਬ੍ਰੇਰੀ ਭਾਦਸੋਂ ਰੋਡ, ਪਟਿਆਲਾ ਵਿਖੇ ਇਕ ਸਾਹਿਤਿਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਸਤਨਾਮ ਕੌਰ ਚੌਹਾਨ, ਪਾਲ ਖਰੌੜ, ਅਮਰਜੀਤ ਖਰੌੜ, ਹਰਦੀਪ ਸੱਭਰਵਾਲ ਤੇ ਨਵਦੀਪ ਸਿੰਘ ਮੁੰਡੀ, ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਉੱਘੇ ਗ਼ਜ਼ਲਗੋ ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ਖ਼ਤਾਂ ਦੇ ਢੇਰ ਨਈਂ ਹੁੰਦੇ ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਸ਼ੇਸ਼ ਮੌਕੇ ਤੇ ਡਾ. ਦਵਿੰਦਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਅਮਰਜੀਤ ਕੌਂਕੇ, ਅੰਮ੍ਹਿਤਪਾਲ ਸਿੰਘ ਸ਼ੈਦਾ, ਬਲਬੀਰ ਸਿੰਘ ਦਿਲਦਾਰ, ਡਾ. ਇਕਬਾਲ ਸੋਮੀਆਂ, ਰਣਧੀਰ, ਅਵਤਾਰ ਸਿੰਘ ਮਾਨ, ਜੋਗਾ ਸਿੰਘ ਧਨੌਲਾ, ਰਾਜਵਿੰਦਰ ਕੌਰ ਜਟਾਣਾ, ਕਮਲ ਸੇਖੋਂ, ਸਿਮਰਨਜੀਤ ਸਿਮਰ, ਅਮਨ ਅਜਨੌਦਾ, ਤੇਜਿੰਦਰ ਸਿੰਘ ਅਨਜਾਨਾ, ਨਵਨੀਤ ਸਿੰਘ ਸਿੱਧੂ, ਮਨਮੋਹਨ ਸਿੰਘ ਨਾਭਾ, ਕ੍ਹਿਪਾਲ ਸਿੰਘ ਮੂਣਕ, ਸ਼ਮਸ਼ੇਰ ਸਿੰਘ, ਇੰਸ਼ਾਦ ਖਡਿਆਲਵੀ, ਤਰਨ ਪਟਿਆਲਵੀ, ਹਰਦੀਪ ਸੱਭਰਵਾਲ, ਪਾਲ ਖਰੌੜ, ਸਤਨਾਮ ਚੌਹਾਨ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨਵਦੀਪ ਸਿੰਘ ਮੁੰਡੀ ਨੇ ਹਾਜ਼ਰੀਨ ਨਾਲ ਬਲਕਾਰ ਔਲਖ ਦੀ ਜਾਣ ਪਛਾਣ ਕਰਵਾਉਂਦਿਆਂ ਉਹਨਾਂ ਦੀ ਸਾਹਿਤਕ ਪ੍ਰਾਪਤੀਆਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ ਅਤੇ ਕਿਹਾ ਕਿ ਬਲਕਾਰ ਸਥਾਪਤ ਹੋਣ ਤੋਂ ਬਾਅਦ ਹੀ ਕਿਤਾਬੀ ਰੂਪ ਵਿਚ ਆਇਆ। ਡਾਕਟਰ ਅਮਰਜੀਤ ਸਿੰਘ ਨੇ ਸਵਾਗਤੀ ਸ਼ਬਦਾਂ ਵਿਚ ਪੰਜਾਬੀ ਗ਼ਜ਼ਲ ਦੇ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦਿਆਂ ਬਲਕਾਰ ਔਲਖ ਦੀ ਪੰਜਾਬੀ ਗ਼ਜ਼ਲ ਵਿਚ ਹਾਸਿਲ ਵਿਸ਼ੇਸ਼ ਥਾਂ ਬਾਰੇ ਗੱਲ ਕੀਤੀ।ਇਸ ਉਪਰੰਤ ਬਲਕਾਰ ਔਲਖ ਨੇ ਆਪਣੇ ਗਜ਼ਲ ਸੰਗ੍ਰਹਿ ਵਿਚੋਂ ਚੋਣਵੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਮੁੱਖ ਪਰਚਾ ਪੜ੍ਹਦਿਆਂ ਡਾ. ਦਵਿੰਦਰ ਸਿੰਘ ਨੇ ਬਲਕਾਰ ਔਲਖ ਦੀ ਗ਼ਜ਼ਲ ਦੇ ਮੁੱਖ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ। ਇਸ ਉਪਰੰਤ ਸਤਨਾਮ ਕੌਰ ਚੌਹਾਨ ਨੇ ਡਾਕਟਰ ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪਰਚਾ ਪੜ੍ਹਦਿਆਂ ਗਜ਼ਲ ਸੰਗ੍ਰਹਿ ਦਾ ਵਿਸ਼ਲੇਸ਼ਣ ਕੀਤਾ। ਵਿਚਾਰ ਚਰਚਾ ਵਿੱਚ ਡਾ. ਸੰਦੀਪ ਸਿੰਘ, ਡਾ. ਇਕਬਾਲ ਸੋਮੀਆਂ , ਰਣਧੀਰ ਨੇ ਵੀ ਗ਼ਜ਼ਲ ਸੰਗ੍ਰਹਿ ਵਿੱਚੋ ਵੱਖ ਵੱਖ ਗ਼ਜ਼ਲਾਂ ਤੇ ਸ਼ਿਅਰਾਂ ਰਾਹੀਂ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਮਰਜੀਤ ਕੌਂਕੇ ਨੇ ਆਪਣੇ ਵਿਚਾਰ ਰੱਖਦਿਆਂ ਬਲਕਾਰ ਔਲਖ ਦੀ ਸ਼ਾਇਰੀ ਦੇ ਵੱਖ ਵੱਖ ਬਿੰਦੂਆਂ ਬਾਰੇ ਗੱਲ ਕੀਤੀ। ਧੰਨਵਾਦੀ ਸ਼ਬਦ ਕਹਿੰਦਿਆਂ ਹਰਦੀਪ ਸੱਭਰਵਾਲ ਨੇ ਕਿਹਾ ਕਿ ਸਾਂਝਾ ਸਾਹਿਤਕ ਮੰਚ ਦਾ ਉਦੇਸ਼ ਗੈਰ ਰਸਮੀ ਮਾਹੌਲ ਵਿਚ ਸਹੀ ਆਲੋਚਨਾਤਮਕ ਯਥਾਰਥ ਨੂੰ ਸਮਝਣ ਦਾ ਉਪਰਾਲਾ ਕਰਨਾ ਹੀ ਹੈ ਤਾਂ ਕਿ ਨਾ ਸਿਰਫ਼ ਲੇਖਕ ਬਲਕਿ ਹਾਜ਼ਰੀਨ ਸਾਹਿਤਕਾਰ ਤੇ ਪਾਠਕ ਵੀ ਵਿਚਾਰ ਚਰਚਾ ਤੋਂ ਕੁਝ ਹਾਸਿਲ ਕਰ ਸਕਣ। ਇਸ ਉਪਰੰਤ ਮੰਚ ਵੱਲੋਂ ਉੱਘੇ ਸਾਹਿਤਕਾਰ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਪੁਸ਼ਪਾ ਜੋ ਕਿ ਅਕਾਲ ਚਲਾਣਾ ਕਰ ਗਏ ਸਨ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਸਾਂਝਾ ਸਾਹਿਤਕ ਮੰਚ ਵੱਲੋਂ ਬਲਕਾਰ ਔਲਖ ਦਾ ਸਨਮਾਨ ਕੀਤਾ ਗਿਆ।
- Download Babushahi App
-
-