ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ
ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ ਵਧੀ, ਲੇਬਰ ਐਕਟ 'ਚ ਸੋਧ, 500 ਨਵੀਆਂ ਜੇਲ੍ਹ ਅਸਾਮੀਆਂ
ਚੰਡੀਗੜ੍ਹ, 21 ਜੂਨ 2025 : ਪੰਜਾਬ ਕੈਬਨਿਟ ਵੱਲੋਂ ਅੱਜ ਹੋਈ ਮੀਟਿੰਗ ਵਿੱਚ ਕਈ ਵੱਡੇ ਅਤੇ ਲੋਕ-ਹਿਤ ਫੈਸਲੇ ਲਏ ਗਏ ਹਨ। ਇਹ ਫੈਸਲੇ ਅੱਗੇ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ, ਮਜ਼ਦੂਰਾਂ ਅਤੇ ਸੁਰੱਖਿਆ ਪ੍ਰਬੰਧਾਂ ਲਈ ਮਹੱਤਵਪੂਰਨ ਮੰਨੇ ਜਾ ਰਹੇ ਹਨ।
ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ 'ਚ ਵਾਧਾ
ਹੁਣ ਤੱਕ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ ਇਕ ਸਾਲ ਸੀ, ਜਿਸਨੂੰ ਵਧਾ ਕੇ ਹੁਣ ਤਿੰਨ ਤੋਂ ਪੰਜ ਸਾਲ ਕਰ ਦਿੱਤਾ ਗਿਆ ਹੈ। ਇਸ ਨਾਲ ਇਮਾਰਤਾਂ ਅਤੇ ਵਪਾਰਕ ਸੰਸਥਾਵਾਂ ਨੂੰ ਵਾਰ-ਵਾਰ ਸਰਟੀਫਿਕੇਟ ਨਵਾਂ ਕਰਵਾਉਣ ਦੀ ਔਖੜ ਨਹੀਂ ਰਹੇਗੀ।
ਪੰਜਾਬ ਲੇਬਰ ਭਲਾਈ ਐਕਟ ਵਿੱਚ ਸੋਧ
ਕੈਬਨਿਟ ਨੇ ਪੰਜਾਬ ਲੇਬਰ ਭਲਾਈ ਐਕਟ ਵਿੱਚ ਵੀ ਸੋਧਾਂ ਮਨਜ਼ੂਰ ਕਰ ਦਿੱਤੀਆਂ ਹਨ।
ਮੁਲਾਜ਼ਮਾਂ ਦਾ ਕੰਟਰੀਬਿਊਸ਼ਨ: ਪਹਿਲਾਂ 5 ਰੁਪਏ ਸੀ, ਹੁਣ ਵਧਾ ਕੇ 10 ਰੁਪਏ ਕੀਤਾ ਗਿਆ ਹੈ।
ਮਾਲਕਾਂ ਦਾ ਕੰਟਰੀਬਿਊਸ਼ਨ: ਪਹਿਲਾਂ 20 ਰੁਪਏ ਸੀ, ਹੁਣ 40 ਰੁਪਏ ਕਰ ਦਿੱਤਾ ਗਿਆ ਹੈ।
ਇਸ ਨਾਲ ਲੇਬਰ ਭਲਾਈ ਫੰਡ ਹੋਰ ਮਜ਼ਬੂਤ ਹੋਵੇਗਾ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਧੇਰੇ ਸਹੂਲਤਾਂ ਮੁਹੱਈਆ ਹੋਣਗੀਆਂ।
ਪੰਜਾਬ ਦੀਆਂ ਜੇਲਾਂ ਲਈ 500 ਨਵੀਆਂ ਅਸਾਮੀਆਂ
ਕੈਬਨਿਟ ਵੱਲੋਂ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੀਆਂ ਜੇਲਾਂ ਵਿੱਚ 500 ਨਵੀਆਂ ਅਸਾਮੀਆਂ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਜੇਲ੍ਹ ਪ੍ਰਬੰਧਨ ਹੋਰ ਸੁਚੱਜਾ ਅਤੇ ਮਜ਼ਬੂਤ ਹੋਵੇਗਾ।
ਇਹ ਫੈਸਲੇ ਪੰਜਾਬ ਸਰਕਾਰ ਵੱਲੋਂ ਲੋਕ-ਹਿਤ ਅਤੇ ਪ੍ਰਸ਼ਾਸਨਿਕ ਸੁਧਾਰ ਵੱਲ ਵਧਾਇਆ ਗਿਆ ਇੱਕ ਹੋਰ ਕਦਮ ਹਨ।
Click to Follow Babushahi Facebook page →