ਪ੍ਰਗਟ ਸਿੰਘ ਦੀ ਤਾਜਪੋਸ਼ੀ ਲਈ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਲਾ ਚੰਡੀਗੜ੍ਹ ਰਵਾਨਾ
ਦੀਪਕ ਜੈਨ
ਜਗਰਾਉਂ:
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅੱਜ ਜਗਰਾਉਂ ਤੋਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਜੱਥਾ ਚੰਡੀਗੜ੍ਹ ਲਈ ਰਵਾਨਾ ਹੋਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਕਮਾਨ ਇੱਕ ਅਜਿਹੇ ਨਿਡਰ, ਇਮਾਨਦਾਰ ਅਤੇ ਸੁਲਝੇ ਹੋਏ ਆਗੂ ਦੇ ਹੱਥ ਸੌਂਪੀ ਗਈ ਹੈ, ਜੋ ਸਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਨੂੰ ਇਕਜੁੱਟ ਕਰਦੇ ਹੋਏ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅੱਜ ਉਹ ਤਾਜਪੋਸ਼ੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਕੇ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਜਾ ਰਹੇ ਹਨ। ਸਿੱਧੂ ਨੇ ਉਮੀਦ ਜਤਾਈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਪ੍ਰਧਾਨ ਪ੍ਰਗਟ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗੀ।
ਕਾਫਲੇ ਵਿੱਚ ਇਹ ਆਗੂ ਰਹੇ ਮੌਜੂਦ:
ਇਸ ਕਾਫਲੇ ਵਿੱਚ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਮੀਤ ਪ੍ਰਧਾਨ ਲੁਧਿਆਣਾ ਦਿਹਾਤੀ ਜਗਜੀਤ ਸਿੰਘ ਕਾਉਂਕੇ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਹਰਜਾਪ ਸਿੰਘ ਗਿੱਲ, ਰਾਜੂ ਕਾਮਰੇਡ, ਭਜਨ ਸਵੱਦੀ, ਸੁਰੇਸ਼ ਗਰਗ, ਫੀਨਾ ਸੱਭਰਵਾਲ, ਵਾਈਸ ਚੇਅਰਮੈਨ ਬਲਾਕ ਸੰਮਤੀ ਇਕਬਾਲ ਸਿੰਘ ਮਲਕ, ਗੁਰਮੇਲ ਸਿੰਘ ਭੰਮੀਪੁਰਾ, ਵਾਈਸ ਪ੍ਰਧਾਨ ਨਗਰ ਕੌਂਸਲ ਵਰਿੰਦਰ ਸਿੰਘ ਕਲੇਰ, ਕੌਂਸਲਰ ਅਸ਼ਵਨੀ ਕੁਮਾਰ, ਸੰਜੀਵ ਕੱਕੜ, ਵਿਜੇ ਕਲਿਆਨ, ਯੂਥ ਕਾਂਗਰਸ ਪ੍ਰਧਾਨ ਜਗਰਾਉਂ ਮਨੀ ਗਰਗ, ਯੂਥ ਬਲਾਕ ਪ੍ਰਧਾਨ ਸ਼ਹਿਰੀ ਸੰਜੀਵ ਚੌਧਰੀ, ਯੂਥ ਪ੍ਰਧਾਨ ਦਿਹਾਤੀ ਜਗਦੀਪ ਸਿੰਘ ਸੇਖੋਂ, ਸਰਪੰਚ ਜੁਗਿੰਦਰ ਸਿੰਘ, ਹਰਿੰਦਰ ਸਿੰਘ ਕਿੰਦਾ ਗਗੜਾ, ਸਰਪੰਚ ਅਜੀਤਪਾਲ ਸਿੰਘ ਟੋਨੀ, ਸਰਪੰਚ ਗੁਰਪ੍ਰੀਤ ਸਿੰਘ ਗੁਰੂਸਰ, ਹਰਮਨ ਗ਼ਾਲਿਬ, ਨੰਬਰਦਾਰ ਜਸਵੰਤ ਸੋਹੀ, ਸਰਪੰਚ ਹਰਜਿੰਦਰ ਸਿੰਘ ਕੋਠੇ ਜੀਵਾ, ਸਰਪੰਚ ਪਰਮਜੀਤ ਸਿੰਘ ਲੰਮੇ, ਸਾਬਕਾ ਸਰਪੰਚ ਇਕਬਾਲ ਸਿੰਘ ਲੰਮੇ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਗੀਟਾ, ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ, ਗੁਰਵਿੰਦਰ ਸਿੰਘ ਪੋਨਾ, ਤਰਸੇਮ ਸਿੰਘ ਰਸੂਲਪੁਰ, ਬਲਵੀਰ ਸਿੰਘ ਮਲਕ, ਸੁਖਦੇਵ ਸਿੰਘ ਸ਼ੇਰਪੁਰਾ, ਅਮਰਜੀਤ ਸਿੰਘ ਚੀਮਨਾ, ਸੁੰਦਰ ਸਿੰਘ ਰਾਮਗੜ੍ਹ, ਜਸਗਿਆਨ ਸਿੰਘ ਕਲੇਰ, ਉੱਤਮ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਛਿੰਦਾ, ਮਨੋਜ ਚਕਰ, ਜਸਪਾਲ ਸਿੰਘ ਕਮਾਲਪੁਰ, ਜਸਵਿੰਦਰ ਸਿੰਘ ਚੀਮਾ, ਹੈਪੀ ਮਾਣੂੰਕੇ, ਗੁਰਜਿੰਦਰ ਸਿੰਘ ਬਿੱਟੂ, ਜਗਸੀਰ ਸਿੰਘ ਲੱਖਾਂ, ਰਾਜਬੀਰ ਸਿੰਘ ਹਠੂਰ, ਦੀਪਾ ਮੈਂਬਰ, ਪੀਤਾ ਮੈਂਬਰ, ਛਿੰਦਰਪਾਲ ਸਿੰਘ ਬੁਰਜ ਕੁਲਾਰਾ, ਅਵਤਾਰ ਸਿੰਘ, ਸਵਰਨ ਸਿੰਘ, ਹਰਮੇਲ ਸਿੰਘ ਮੱਲ੍ਹਾ, ਮਨੀ ਮੱਲ੍ਹਾ, ਰਾਜੂ ਦੇਹੜਕਾ, ਸਾਬਕਾ ਸਰਪੰਚ ਕਰਮਜੀਤ ਸਿੰਘ, ਪ੍ਰਦੀਪ ਸਿੰਘ, ਅਮਨਦੀਪ ਸਿੰਘ, ਨੰਬਰਦਾਰ ਪਿਆਰਾ ਸਿੰਘ, ਮਨਦੀਪ ਸਿੰਘ ਕਾਉਂਕੇ, ਹਰਮਨਦੀਪ ਸਿੰਘ, ਸੁਖਦੇਵ ਸਿੰਘ ਡੱਲਾ, ਧੀਰਾ ਮੈਂਬਰ, ਜੋਤੀ ਮੈਂਬਰ, ਸਾਬਕਾ ਸਰਪੰਚ ਪਰਮਜੀਤ ਸਿੰਘ ਸ਼ੇਰਪੁਰ ਖ਼ੁਰਦ, ਬਲਦੇਵ ਸਿੰਘ ਮੱਧੇਪੁਰ, ਮੋਹਿੰਦਰ ਸਰਪੰਚ, ਜੋਗਿੰਦਰ ਸਿੰਘ ਨੰਬਰਦਾਰ, ਜਗਦੀਸ਼ ਕੁਮਾਰ, ਰਣਜੀਤ ਸਿੰਘ ਸਰਪੰਚ ਸੋਢੀਵਾਲ, ਬੂਟਾ ਮੈਂਬਰ, ਮਨਦੀਪ ਸਿੰਘ ਪੱਤੀ ਮੁਲਤਾਨੀ, ਬਚਿੱਤਰ ਸਿੰਘ ਮਦਨ ਸਰਪੰਚ, ਕੁਲਵੰਤ ਸਿੰਘ ਤਿਹਾੜਾ, ਮੇਜਰ ਸਿੰਘ ਨੰਬਰਦਾਰ, ਰਜਿੰਦਰਪਾਲ ਸਿੰਘ ਸਰਪੰਚ, ਜਗਜੀਤ ਸਿੰਘ ਕਾਮਰੇਡ, ਦਰਸ਼ਨ ਸਿੰਘ ਪ੍ਰਧਾਨ ਗਿੱਦੜਵਿੰਡੀ, ਜੰਗੀਰ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਸ਼ੇਰਪੁਰ ਖੁਰਦ, ਪ੍ਰਧਾਨ ਮਨਦੀਪ ਸਿੰਘ ਸ਼ੇਖਦੋਲਤ, ਕੁਲਵੀਰ ਸਿੰਘ ਸੇਖਦੌਲਤ, ਬੂਟਾ ਸਿੰਘ ਸੋਢੀਵਾਲ, ਦਰਸ਼ਨ ਸਿੰਘ, ਗੁਰਪ੍ਰਤਾਪ ਸਿੰਘ ਸਫੀਪੁਰਾ, ਨੰਬਰਦਾਰ ਜਗਦੇਵ ਸਿੰਘ ਲੀਲਾਂ, ਮਨੀ ਜਨੇਤਪੁਰਾ ਅਤੇ ਅਮ੍ਰਿਤ ਮੈਂਬਰ ਗ਼ਾਲਿਬ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
- Download Babushahi App
-
-