ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿੰਦਾ
ਖੰਨਾ ( ਰਵਿੰਦਰ ਢਿੱਲੋਂ)
ਪੈਨਸ਼ਨਰ ਅੇੈਸੋਸੀਏਸ਼ਨ ਰਜਿ ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਦੀ ਜਰਨਲ ਬਾਡੀ ਦੀ ਮੀਟਿੰਗ ਸ.ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਹੋਈ.ਮੀਟਿੰਗ ਦੇ ਫੈਸਲਿਆ ਦੀ ਜਾਣਕਾਰੀ ਮੋਹਨ ਸਿੰਘ ਸੰਭੂ ਸੱਕਤਰ ਅਤੇ ਵਿਧੀ ਚੰਦ ਪ੍ਰੈੱਸ ਸੱਕਤਰ ਨੇ ਸਾਝੀ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਅੱਜ ਤੱਕ ਸਦਾ ਲਈ ਵਿਛੜੇ ਪੈਨਸ਼ਨਰਾ ਓਹਨਾਂ ਦੇ ਪ੍ਰਵਾਰਿਕ ਮੈਬਰਾਂ ਰਿਸਤੇਦਾਰਾ ਅਤੇ ਲੋਕਾਂ ਲਈ ਸੰਘਰਸ਼ ਕਰਦੇ ਸਮੂਹ ਸਾਥੀਆਂ ਅਤੇ ਮਾਨਸਾ ਵਿਖੇ ਨਸਾ ਤਸਕਰਾ ਵੱਲੋਂ ਕਤਲ ਕੀਤੇ ਪਰਵਿੰਦਰ ਸਿੰਘ ਝੋਟਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸਰਧਾਜ਼ਲੀ ਭੇਟ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ਸ਼ਹਿ ਤੇ ਹੋਏ ਕਤਲਾ ਦੀ ਸਖ਼ਤ ਸਬਦਾ ਵਿੱਚ ਨਿੰਦਾ ਕੀਤੀ. ਮੀਟਿੰਗ ਵਿੱਚ ਸਮੂਹ ਸਾਥੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ ਵਿੱਚ ਅਤੇ 10.10.26 ਨੂੰ ਸੰਗਰੂਰ ਮਹਾਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਪ੍ਰਧਾਨ ਗੁਰਸੇਵਕ ਸਿੰਘ ਮੋਹੀ ਵੱਲੋਂ ਕੀਤਾ .ਮੀਟਿੰਗ ਵਿੱਚ ਫੈਸਲਾ ਕਰਦੇ ਹੋਏ ਮਿਤੀ 21 ਅਤੇ 22 .10.26 ਨੂੰ ਸਮੂਹਿਕ ਛੁੱਟੀ ਤੇ ਜਾਣ ਤੇ ਮੁਲਾਜ਼ਮ ਸਾਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਦਾ ਪੂਰਨ ਰੂਪ ਵਿੱਚ ਸਮਰਥਨ ਕਰਦੇ ਹੋਏ ਸਮੂਹ ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਕਿ ਮਿਤੀ 21,22 ਅਕਤੂਬਰ 26 ਨੂੰ ਮੁਲਾਜ਼ਮ ਵੱਲੋਂ ਕੀਤੇ ਜਾ ਰਹੇ ਸਾਝੇ ਸੰਘਰਸ਼ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸਾਮਲ ਹੋਇਆ ਜਾਵੇ. ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅੇੈਕਸਨ ਖੰਨਾ ਨੂੰ ਪੈਨਸ਼ਨਰਾ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਮੰਗ ਪੱਤਰ ਛੇਤੀ ਦੇ ਕੇ ਮੀਟਿੰਗ ਦੀ ਮੰਗ ਕੀਤੀ ਜਾਵੇਗੀ ਮੀਟਿੰਗ ਵਿੱਚ ਓੁਪਰੋਕਤ ਤੋਂ ਇਲਾਵਾ ਸ.ਵਰਿਆਮ ਸਿੰਘ ਹਰਬੰਸ ਸਿੰਘ ਦਲਵਾਰ ਸਿੰਘ ਜਗਦੇਵ ਸਿੰਘ ਸ਼ੇਰ ਸਿੰਘ ਮੋਹਨ ਲਾਲ ਆਦਿ ਨੇ ਪੰਜਾਬ ਸਰਕਾਰ, ਪਾਵਰਕਾਮ ਅਤੇ ਟਰਾਂਸਕੋ ਦੀ ਮਨੇੈਜਮੇੈਟ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਛੇਤੀ ਤੋਂ ਛੇਤੀ ਨਾ ਕੀਤਾ ਅਤੇ ਡੀ.ਏ.ਸੰਬੰਧੀ ਕੋਰਟ ਦਾ ਫੈਸਲਾ ਲਾਗੂ ਨਾ ਕੀਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ
- Download Babushahi App
-
-