ਪਰਚੀ ਨੇ ਖੋਲ੍ਹੇ ਕਿਸਮਤ ਦੇ ਬੂਹੇ: ਟੌਰੰਗਾ ਦੇ ਵਿਅਕਤੀ ਨੇ ਜਿੱਤਿਆ 1 ਮਿਲੀਅਨ ਡਾਲਰ ਦਾ ਲੋਟੋ ਇਨਾਮ, ਬੋਨਸ ਟਿਕਟ ਨੇ ਕੀਤਾ ਕਮਾਲ
-ਇੱਛਾ: ਕ੍ਰਿਸਮਸ ਤੋਂ ਪਹਿਲਾਂ ਲੱਗੇ ਜੈਕਪਾਟ ਨਾਲ ਸਭ ਤੋਂ ਪਹਿਲਾਂ ਉਤਾਰਿਆ ਜਾਵੇਗਾ ਘਰ ਦਾ ਕਰਜ਼ਾ
ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ, 26 ਨਵੰਬਰ 2026:- ਕਾਰ ਵਿੱਚ ਪਈ ਇੱਕ ਮਾਮੂਲੀ ਜਿਹੀ ਲੋਟੋ ਬੋਨਸ ਟਿਕਟ ਨੇ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਦੇ ਇੱਕ ਵਿਅਕਤੀ ਨੂੰ ਰਾਤੋ-ਰਾਤ ਲੱਖਪਤੀ ਬਣਾ ਦਿੱਤਾ ਹੈ। ਕ੍ਰਿਸਮਸ ਦੀਆਂ ਤਿਆਰੀਆਂ ਦਰਮਿਆਨ ਆਈ ਇਸ ਵੱਡੀ ਖ਼ੁਸ਼ੀ ਨੇ ਪਰਿਵਾਰ ਦੇ ਸੁਪਨਿਆਂ ਨੂੰ ਨਵੇਂ ਖੰਭ ਲਾ ਦਿੱਤੇ ਹਨ। ਇਹ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਇੱਕ ਲੋਟੋ ਬੋਨਸ ਟਿਕਟ ਨੇ ਉਸ ਨੂੰ 1 ਮਿਲੀਅਨ ਡਾਲਰ ਦਾ ਵੱਡਾ ਇਨਾਮ ਜਿਤਾਇਆ ਹੈ।
ਜੇਤੂ ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਬੋਨਸ ਟਿਕਟ ਪਿਛਲੇ ਡਰਾਅ ਵਿੱਚ ਜਿੱਤੀ ਸੀ। ਆਪਣੀ ਕਾਰ ਵਿੱਚ ਪਈ ਟਿਕਟ ’ਤੇ ਨਜ਼ਰ ਪੈਣ ਮਗਰੋਂ ਜਦੋਂ ਉਸ ਨੇ ਇਸ ਨੂੰ ਮੋਬਾਈਲ ਐਪ ’ਤੇ ਸਕੈਨ ਕੀਤਾ ਤਾਂ ਸਕਰੀਨ ’ਤੇ ‘ਮੇਜਰ ਪ੍ਰਾਈਜ਼’ ਲਿਖਿਆ ਆ ਗਿਆ। ਸ਼ੁਰੂ ਵਿੱਚ ਉਸ ਨੂੰ ਲੱਗਾ ਕਿ ਸ਼ਾਇਦ ਸੈਕਿੰਡ ਡਿਵੀਜ਼ਨ ਦਾ ਇਨਾਮ ਨਿਕਲਿਆ ਹੋਵੇਗਾ, ਪਰ ਜਦੋਂ ਉਹ ਨੇੜਲੇ ‘ਪੈਕ ਐਨ ਸੇਵ’ (PAK'nSAVE) ਸਟੋਰ ’ਤੇ ਗਿਆ ਤਾਂ ਲੋਟੋ ਆਪਰੇਟਰ ਨੇ ਪੂਰੇ 1 ਮਿਲੀਅਨ ਡਾਲਰ ਜਿੱਤਣ ਦੀ ਪੁਸ਼ਟੀ ਕੀਤੀ।
ਉਸ ਨੇ ਤੁਰੰਤ ਆਪਣੀ ਕਲੇਮ ਰਸੀਦ ਦੀ ਫੋਟੋ ਖਿੱਚ ਕੇ ਪਤਨੀ ਨੂੰ ‘ਚੁੱਪ ਰਹਿਣ ਵਾਲੇ ਇਮੋਜੀ’ (
) ਨਾਲ ਭੇਜੀ, ਜਿਸ ਨੂੰ ਪਹਿਲਾਂ ਤਾਂ ਇਸ ਵੱਡੀ ਖ਼ਬਰ ’ਤੇ ਯਕੀਨ ਹੀ ਨਹੀਂ ਆਇਆ। ਜੇਤੂ ਨੇ ਕਿਹਾ ਕਿ ਕ੍ਰਿਸਮਸ ਤੋਂ ਪਹਿਲਾਂ ਆਈ ਇਹ ਖ਼ੁਸ਼ੀ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਹੈ। ਇਸ ਰਕਮ ਦਾ ਕੁਝ ਹਿੱਸਾ ਸਭ ਤੋਂ ਪਹਿਲਾਂ ਘਰ ਦਾ ਕਰਜ਼ਾ ਉਤਾਰਨ ਲਈ ਵਰਤਿਆ ਜਾਵੇਗਾ ਅਤੇ ਫਿਰ ਪਰਿਵਾਰ ਵੱਲੋਂ ਵੱਡਾ ਜਸ਼ਨ ਮਨਾਇਆ ਜਾਵੇਗਾ। 18 ਨਵੰਬਰ ਦੇ ਡਰਾਅ ਲਈ ਇਹ ਜੇਤੂ ਟਿਕਟ ਟੌਰੀਕੋ (Tauriko) ਸਥਿਤ ਪੈਕ ਐਨ ਸੇਵ ਸਟੋਰ ਤੋਂ ਵੇਚੀ ਗਈ ਸੀ।
- Download Babushahi App
-
-