ਡਿਊਟੀ ਦੇ ਪਹਿਲੇ ਦਿਨ ਅਸਤੀਫ਼ਾ ਦੇਣ ਵਾਲੀ ਡਾ. ਪ੍ਰਭਲੀਨ ਕੌਰ ਨੇ ਤੋੜੀ ਚੁੱਪ; ਕਿਹਾ- "ਮੇਰੀ ਗੱਲ ਨੂੰ ਅਧੂਰਾ ਪੇਸ਼ ਕੀਤਾ ਗਿਆ" (ਵੇਖੋ ਵੀਡੀਓ)
ਚੰਡੀਗੜ੍ਹ, 15 ਅਪ੍ਰੈਲ 2026: ਪਿਛਲੇ ਦਿਨੀਂ ਹਸਪਤਾਲ ਵਿੱਚ ਜੁਆਇਨਿੰਗ ਦੇ ਪਹਿਲੇ ਹੀ ਦਿਨ ਅਸਤੀਫ਼ਾ ਦੇ ਕੇ ਚਰਚਾ ਵਿੱਚ ਆਈ ਡਾਕਟਰ ਪ੍ਰਭਲੀਨ ਕੌਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਰਾਹੀਂ ਡਾ. ਪ੍ਰਭਲੀਨ ਨੇ ਆਪਣੇ ਅਸਤੀਫ਼ੇ ਅਤੇ ਉਸ ਤੋਂ ਬਾਅਦ ਹੋ ਰਹੀ ਚਰਚਾ 'ਤੇ ਆਪਣਾ ਪੱਖ ਸਪੱਸ਼ਟ ਕੀਤਾ ਹੈ।
"ਮੇਰੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ"- ਡਾਕਟਰ ਪ੍ਰਭਲੀਨ
ਡਾਕਟਰ ਪ੍ਰਭਲੀਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਨੂੰ ਸੋਸ਼ਲ ਮੀਡੀਆ ਅਤੇ ਲੋਕਾਂ ਵੱਲੋਂ ਅਧੂਰੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਉਨ੍ਹਾਂ ਨੇ ਜੋ ਗੱਲ ਕਹੀ ਸੀ, ਉਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮਾਮਲੇ ਨੂੰ ਪੂਰੀ ਤਰ੍ਹਾਂ ਸਮਝੇ ਬਿਨਾਂ ਹੀ ਇੱਕਪਾਸੜ ਰਾਏ ਬਣਾਈ ਜਾ ਰਹੀ ਹੈ। ਉਹ ਸਿਰਫ਼ ਆਪਣੀ ਨਿੱਜੀ ਸਥਿਤੀ ਅਤੇ ਸਿਸਟਮ ਬਾਰੇ ਗੱਲ ਕਰ ਰਹੇ ਸਨ, ਜਿਸ ਨੂੰ ਕੁਝ ਹੋਰ ਹੀ ਰੰਗਤ ਦੇ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਡਾਕਟਰ ਪ੍ਰਭਲੀਨ ਕੌਰ ਨੇ ਨਿੱਜੀ ਹਸਪਤਾਲ ਵਿੱਚ ਆਪਣੀ ਡਿਊਟੀ ਦੇ ਪਹਿਲੇ ਹੀ ਦਿਨ ਅਸਤੀਫ਼ਾ ਸੌਂਪ ਦਿੱਤਾ ਸੀ। ਡਾਕਟਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੀ ਸੱਚਾਈ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਕਿਸੇ ਦੇ ਕਿਰਦਾਰ 'ਤੇ ਸਵਾਲ ਚੁੱਕਣਾ ਗਲਤ ਹੈ।
Click to Follow Babushahi Facebook page →