ਟ੍ਰਾਈਡੈਂਟ ਗਰੁੱਪ ਨੂੰ 'ਬੈਸਟ ਇਨ-ਹਾਊਸ ਡਿਜ਼ਾਈਨ ਸਟੂਡੀਓ 2026' ਵਜੋਂ ਮਾਨਤਾ ਮਿਲੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 4 ਅਗਸਤ, 2026: ਟ੍ਰਾਈਡੈਂਟ ਗਰੁੱਪ ਨੂੰ ਇੱਕ ਵਾਰ ਫਿਰ ਇੰਡੀਆਜ਼ ਬੈਸਟ ਡਿਜ਼ਾਈਨ ਅਵਾਰਡਜ਼ 2026 ਵਿੱਚ 'ਬੈਸਟ ਇਨ-ਹਾਊਸ ਡਿਜ਼ਾਈਨ ਸਟੂਡੀਓ 2026' ਵਜੋਂ ਮਾਨਤਾ ਦਿੱਤੀ ਗਈ ਹੈ , ਇਹ ਪੰਜਵੀਂ ਵਾਰ ਹੈ ਜਦੋਂ ਇਸ ਗਰੁੱਪ ਨੇ ਇਹ ਵਿਲੱਖਣ ਮਾਨਤਾ ਪ੍ਰਾਪਤ ਕੀਤੀ ਹੈ।
ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਇਹ ਸਨਮਾਨ ਡਿਜ਼ਾਈਨ ਉੱਤਮਤਾ, ਰਚਨਾਤਮਕ ਸੋਚ ਅਤੇ ਜਨੂੰਨ ਦਾ ਪ੍ਰਮਾਣ ਹੈ ਜੋ ਸਾਡੀ ਟੀਮ ਨੂੰ ਪ੍ਰਭਾਵਸ਼ਾਲੀ ਵਿਚਾਰਾਂ ਦੀ ਕਲਪਨਾ, ਸਿਰਜਣਾ ਅਤੇ ਜੀਵਨ ਵਿੱਚ ਲਿਆਉਣ ਲਈ ਪ੍ਰੇਰਿਤ ਕਰਦਾ ਹੈ।
- Download Babushahi App
-
-