ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਲੈਣਾ ਕੀਤਾ ਸ਼ੁਰੂ
ਖਨੌਰੀ, 19 ਜਨਵਰੀ, 2025: ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ।
ਮੈਡੀਕਲ ਟੀਮਾ ਨੇ ਕੱਲ੍ਹ ਰਾਤ 12.30 ਵਜੇ ਡੱਲੇਵਾਲ ਨੂੰ ਡ੍ਰਿਪ ਲਗਾਈ ਗਈ। ਡੱਲੇਵਾਲ ਨੇ ਕਿਹਾ ਹੈ ਕਿ ਉਹ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਤੱਕ ਅਨਾਜ ਨਹੀਂ ਖਾਣਗੇ ਪਰ ਮੈਡੀਕਲ ਟ੍ਰੀਟਮੈਂਟ ਲੈਂਦੇ ਰਹਿਣਗੇ।