ਚੰਡੀਗੜ੍ਹ ਹਵਾਈ ਅੱਡੇ 'ਤੇ ਸ੍ਰੀ ਰਵੀ ਸ਼ੰਕਰ ਦਾ ਨਿੱਘਾ ਸਵਾਗਤ: ਦਸਤਾਰਬੰਦੀ ਕਰਕੇ ਕੀਤਾ ਸਨਮਾਨ
ਚੰਡੀਗੜ੍ਹ, 24 ਨਵੰਬਰ 2025: ਉਦਯੋਗ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ, ਪੰਜਾਬ ਸਰਕਾਰ ਦੇ ਅੰਡਰ ਸਕੱਤਰ ਐਸ. ਦਵਿੰਦਰ ਸਿੰਘ ਵੱਲੋਂ ਪ੍ਰਸਿੱਧ ਅਧਿਆਤਮਿਕ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਮਹਾਰਾਜ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਚੰਡੀਗੜ੍ਹ ਵਿਖੇ ਨਿੱਘਾ ਸਵਾਗਤ ਕੀਤਾ ਗਿਆ।
ਸਵਾਗਤੀ ਰਸਮ ਦੇ ਹਿੱਸੇ ਵਜੋਂ, ਦਵਿੰਦਰ ਸਿੰਘ ਨੇ ਸ੍ਰੀ ਸ੍ਰੀ ਰਵੀ ਸ਼ੰਕਰ ਮਹਾਰਾਜ ਨੂੰ ਸਤਿਕਾਰ ਸਹਿਤ ਦਸਤਾਰ ਬੰਨ੍ਹ ਕੇ (ਟੁਰਬਨ ਟਾਈਂਗ) ਪੰਜਾਬੀ ਪ੍ਰਾਹੁਣਚਾਰੀ ਅਤੇ ਸਨਮਾਨ ਦਾ ਪ੍ਰਤੀਕ ਭੇਟ ਕੀਤਾ।