ਚੰਡੀਗੜ੍ਹ ਭਾਜਪਾ ਹੈੱਡਕੁਆਰਟਰ 'ਤੇ ਹਮਲੇ ਦਾ ਮਾਮਲਾ ਹਮਲਾ: ਮੁਲਜ਼ਮ ਅਮਨਪ੍ਰੀਤ ਸਿੰਘ ਉਰਫ਼ ਭੋਲੂ ਦੀ ਤਸਵੀਰ ਆਈ ਸਾਹਮਣੇ
ਰਵੀ ਜੱਖੂ
ਚੰਡੀਗੜ੍ਹ/ਮੋਰਿੰਡਾ: 4 ਅਪ੍ਰੈਲ, 2026
ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ (Punjab BJP Headquarters) 'ਤੇ ਹੈਂਡ ਗ੍ਰੇਨੇਡ (Hand Grenade) ਸੁੱਟਣ ਦੀ ਸਨਸਨੀਖੇਜ਼ ਵਾਰਦਾਤ ਵਿੱਚ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਇਸ ਹਮਲੇ ਦੇ ਮੁੱਖ ਮੁਲਜ਼ਮ ਅਮਨਪ੍ਰੀਤ ਸਿੰਘ ਉਰਫ਼ ਭੋਲੂ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਉਸ ਦੀ ਤਸਵੀਰ ਵੀ ਜਨਤਕ ਹੋ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨਪ੍ਰੀਤ ਸਿੰਘ ਮੋਰਿੰਡਾ ਦੇ ਨਜ਼ਦੀਕੀ ਪਿੰਡ ਰਤਨਗੜ੍ਹ ਦਾ ਰਹਿਣ ਵਾਲਾ ਹੈ।
Click to Follow Babushahi Facebook page →