ਚਲਦੀ ਕਾਰ ਦਾ ਟਾਇਰ ਫਟਣ ਨਾਲ ਵੱਡਾ ਹਾਦਸਾ, ਪਲਟੀਆਂ ਖਾਂਦੀ ਕਾਰ ਨੇ ਮੋਟਰਸਾਈਕਲ ਨੂੰ ਲਿਆ ਚਪੇਟ ਵਿੱਚ,
ਚਾਰ ਜਖਮੀ ਦੋ ਦੀ ਹਾਲਤ ਗੰਭੀਰ
ਰੋਹਿਤ ਗੁਪਤਾ
ਗੁਰਦਾਸਪੁਰ
ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਮਦੋਵਾਲ ਨੇੜੇ ਇੱਕ ਕਾਰ ਦਾ ਟਾਇਰ ਫਟਣ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿਸ ਕਾਰਨ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਜਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਾਰ ਚਾਲਕ ਬਸ਼ੀਰ ਅਹਿਮਦ ਆਪਣੇ ਸਾਥੀ ਨਾਲ ਜੰਮੂ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਜਦਕਿ ਮੋਟਰਸਾਈਕਲ ਸਵਾਰ ਪਤੀ ਪਤਨੀ ਆਪਣੇ ਪਿੰਡ ਮਧੋਵਾਲ ਨੂੰ ਜਾ ਰਹੇ ਸਨ ਜਦ ਅਚਾਨਕ ਕਾਰ ਦਾ ਟਾਇਰ ਫੱਟ ਗਿਆ ਤੇ ਪਲਟੀਆਂ ਖਾਂਦੀ ਕਾਰ ਨੇ ਮੋਟਰਸਾਈਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਕਾਰਨ ਕਾਰ ਸਵਾਰ ਬਸ਼ੀਰ ਅਹਿਮਦ ਅਤੇ ਉਸਦਾ ਸਾਥੀ ਅਤੇ ਮੋਟਰਸਾਈਕਲ ਸਵਾਰ ਪਤੀ ਪਤਨੀ ਅਮਰੀਕ ਸਿੰਘ ਅਤੇ ਰਵਿੰਦਰ ਕੌਰ ਵਾਸੀ ਮੱਧੋਵਾਲ ਕੁੱਲ ਚਾਰ ਲੋਕ ਜਖਮੀ ਹੋਏ ਹਨ। ਜਿਨਾਂ ਵਿੱਚੋਂ ਕਾਰ ਚਾਲਕ ਬਸ਼ੀਰ ਅਹਿਮਦ ਅਤੇ ਮੋਟਰਸਾਈਕਲ ਚਾਲਕ ਅਮਰੀਕ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੁਰਘਟਨਾ ਕਾਰਨ ਕਾਰ ਅਤੇ ਮੋਟਰਸਾਈਕਲ ਸੜਕ ਕੇ ਨਾਲੇ ਝਾੜੀਆਂ ਵਿੱਚ ਜਾ ਡਿੱਗੇ ਅਤੇ ਬੁਰੀ ਤਰਹਾਂ ਨਾਲ ਨੁਕਸਾਨੇ ਗਏ ਹਨ। ਸੂਚਨਾ ਮਿਲਣ ਤੇ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਪਹੁੰਚਾਇਆ ।
- Download Babushahi App
-
-