ਕਾਂਗਰਸ ਵੱਲੋਂ ਵਿਦਿਆਰਥੀ ਵਿੰਗ NSUI ਵਿੱਚ ਵੱਡਾ ਫੇਰਬਦਲ
ਪੰਜਾਬ ਸਮੇਤ 10 ਸੂਬਾਈ ਅਤੇ ਜਥੇਬੰਦਕ ਇਕਾਈਆਂ ਦੇ ਨਵੇਂ ਐਡਹਾਕ ਪ੍ਰਧਾਨ ਨਿਯੁਕਤ
ਰਾਜਵਿੰਦਰ ਸਿੰਘ ਸਿੱਧੂ ਬਣੇ ਪੰਜਾਬ NSUI ਦੇ ਪ੍ਰਧਾਨ
Ravi Jakhu
ਨਵੀਂ ਦਿੱਲੀ/ਚੰਡੀਗੜ੍ਹ, 29 ਨਵੰਬਰ, 2026: ਕਾਂਗਰਸ ਹਾਈਕਮਾਨ ਵੱਲੋਂ ਆਪਣੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI) ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੋਰ ਮਜ਼ਬੂਤ ਕਰਨ ਲਈ ਵੱਡਾ ਜਥੇਬੰਦਕ ਫੇਰਬਦਲ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਮਨਜ਼ੂਰੀ ਉਪਰੰਤ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਅਧਿਕਾਰਤ ਪੱਤਰ ਰਾਹੀਂ ਪੰਜਾਬ ਸਮੇਤ 10 ਸੂਬਿਆਂ ਅਤੇ ਜਥੇਬੰਦਕ ਇਕਾਈਆਂ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਤਹਿਤ ਰਾਜਵਿੰਦਰ ਸਿੰਘ ਸਿੱਧੂ ਨੂੰ ਪੰਜਾਬ NSUI ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

- Download Babushahi App
-
-