ਕਾਂਗਰਸ ਨੂੰ ਮੁੱਖ ਮੰਤਰੀ ਦੇ ਕਿਸੇ ਚਿਹਰੇ ਦੀ ਲੋੜ ਨਹੀਂ, ਪਾਰਟੀ ਤੋਂ ਵੱਡਾ ਚਿਹਰਾ ਕੋਈ ਨਹੀਂ _ ਸੂਰਜ ਸਿੰਘ ਠਾਕੁਰ
ਦਾਅਵਾ _ਆਪਣੇ ਬੂਤੇ ਤੇ ਨਗਰ ਕੌਂਸਲ ਚੋਨਾ ਵੀ ਜਿੱਤੇਗੀ ਕਾਂਗਰਸ ਤੇ ਪੰਜਾਬ ਵਿੱਚ ਸਰਕਾਰ ਵੀ ਬਣਾਏਗੀ ਪੰਜਾਬ
ਰੋਹਿਤ ਗੁਪਤਾ
ਗੁਰਦਾਸਪੁਰ
ਕਾਂਗਰਸ ਦੇ ਸੂਬਾ ਸਹਿ ਪ੍ਰਭਾਰੀ ਸੂਰਜ ਸਿੰਘ ਠਾਕੁਰ ਪੰਜਾਬ ਦੇ ਦੌਰੇ ਤੇ ਨਿਕਲੇ ਹੋਏ ਹਨ ਤੇ ਇਸ ਕੜੀ ਵਿੱਚ ਉਹਨਾਂ ਨੇ ਜਿਲਾ ਗੁਰਦਾਸਪੁਰ ਵਿੱਚ ਕਾਂਗਰਸ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ । ਇਸ ਮੌਕੇ ਸਾਬਕਾ ਮੰਤਰੀ ਅਤੇ ਦੀਨਾ ਨਗਰ ਵਿਧਾਇਕਾ ਅਰੁਨਾ ਚੌਧਰੀ , ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਜੂਦ ਸਨ।
ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਸੂਰਜ ਸਿੰਘ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੀਆਂ ਨਗਰ ਕੌਂਸਲ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ ਹੈ । ਅਹੁਦੇਦਾਰਾਂ ਨੂੰ ਵੀ ਕਮਰ ਕੱਸਣ ਲਈ ਕਹਿ ਦਿੱਤਾ ਗਿਆ ਹੈ । ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਬੂਤੇ ਤੇ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਪੰਜਾਬ ਵਿੱਚ ਮੁੜ ਤੋਂ ਸਰਕਾਰ ਬਣਾਉਣ ਦੇ ਕਾਬਲ ਹੈ । ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਖੁਦ ਇੱਕ ਚਿਹਰਾ ਹੈ ਇਸ ਨੂੰ ਚੋਣਾ ਜਿੱਤ ਲਈ ਮੁੱਖ ਮੰਤਰੀ ਦੇ ਕਿਸੇ ਚਿਹਰੇ ਨੂੰ ਅੱਗੇ ਲਿਆਉਣ ਦੀ ਲੋੜ ਨਹੀਂ । ਚੋਣ ਜਿੱਤਣ ਤੋਂ ਬਾਅਦ ਪਾਰਟੀ ਹਾਈ ਕਮਾਂਡ ਜਿਸ ਚਿਹਰੇ ਤੇ ਮੋਹਰ ਲਗਾਏਗਾ, ਉਹੀ ਮੁੱਖ ਮੰਤਰੀ ਹੋਵੇਗਾ ।