ਪੁਲਿਸ ਦੀ ਵੱਡੀ ਕਾਮਯਾਬੀ
ਆਪਰੇਸ਼ਨ ਪ੍ਰਹਾਰ ਚਾਰ ਦੇ ਤਹਿਤ ਕੀਤੀ ਗਈਨਾਕਾਬੰਦੀ ਦੌਰਾਨ ਲੱਖਾਂ ਲੀਟਰ ਨਜਾਇਜ਼ ਸ਼ਰਾਬ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ
ਆਪਰੇਸ਼ਨ ਪ੍ਰਹਾਰ 4 ਦੇ ਤਹਿਤ ਕੀਤੀ ਜਾ ਰਹੀ ਚੈਕਿੰਗ ਅਤੇ ਨਾਕਾਬੰਦੀ ਦੇ ਵਧੀਆ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ । ਜਿੱਥੇ ਦੋ ਦਿਨਾਂ ਵਿੱਚ ਕਈ ਭਗੋੜਿਆਂ ਤੇ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ ਉੱਥੇ ਹੀ ਵੱਡੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਹੈ। ਆਪਰੇਸ਼ਨ ਪ੍ਰਹਾਰ ਦੇ ਤਹਿਤ ਥਾਣਾ ਤਿਬੜ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਇੱਕ ਮਹਿੰਦਰਾ ਮੈਟਡੋਰ ਵਿੱਚੋਂ 6 ਲੱਖ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ । ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗਿਰਫਤਾਰ ਵੀ ਕਰ ਲਿਆ ਹੈ ਜੀ ਉਹ ਇਹ ਗੱਡੀ ਚਲਾ ਰਿਹਾ ਸੀ ਜਦਕਿ ਉਸ ਦਾ ਦੂਜਾ ਸਾਥੀ ਦੌੜਨ ਵਿੱਚ ਕਾਮਯਾਬ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਕਾਹਨੂਵਾਨ ਤੋਂ ਵੇਚਣ ਲਈ ਧਾਰੀਵਾਲ ਸਾਈਡ ਨੂੰ ਲਿਜਾਈ ਜਾ ਰਹੀ ਸੀ । ਡੀਐਸਪੀ ਸ਼ਾਹਬਾਜ ਸਿੰਘ ਅਨੁਸਾਰ ਮਾਮਲੇ ਵਿੱਚ ਗ੍ਰਿਫਤਾਰ ਵਿਅਕਤੀ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਅਤੇ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
- Download Babushahi App
-
-