ਸਹਾਇਕ ਕਮਿਸ਼ਨਰ ਵੱਲੋਂ ਚਿਲਡਰਨ ਹੋਮ ਫਾਰ ਬੁਆਇਜ਼, ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਇੰਸਪੈਕਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 3 ਸਤੰਬਰ ਕੁਲਦੀਪ

ਚੰਦ, ਸਹਾਇਕ ਕਮਿਸ਼ਨਰ (ਜ) ,ਗੁਰਦਾਸਪੁਰ ਵੱਲੋਂ ਚਿਲਡਰਨ ਹੋਮ ਫਾਰ ਬੁਆਇਜ਼, ਗੁਰਦਾਸਪੁਰ ਦੀ ਜਿਲ੍ਹਾ ਪੱਧਰੀ ਇੰਸਪੈਕਸ਼ਨ ਕੀਤੀ ਗਈ ।
ਇੰਸਪੈਕਸ਼ਨ ਦੌਰਾਨ ਸਹਾਇਕ ਕਮਿਸ਼ਨਰ (ਜ),ਗੁਰਦਾਸਪੁਰ ਵਲੋਂ ਚਿਲਡਰਨ ਹੋਮ ਫਾਰ ਬੁਆਇਜ, ਗੁਰਦਾਸਪੁਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਤੇ ਚਿਲਡਰਨ ਹੋਮ ਦੇ ਸਟਾਫ ਅਤੇ ਸਹਿਵਾਸੀਆਂ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਵਲੋਂ ਕਿਹਾ ਗਿਆ ਕਿ ਵੱਧ ਤੋਂ ਵੱਧ ਪਰਿਵਾਰਾਂ ਤੱਕ ਪਹੁੰਚ ਕਰਦੇ ਹੋਏ ਬੱਚਿਆਂ ਨੂੰ ਫੋਸਟਰ ਕੇਅਰ ਤਹਿਤ ਕਵਰ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਉਹਨਾਂ ਗੁਰਦਾਸਪੁਰ ਵਾਸੀਆਂ ਨੂੰ ਫੋਸਟਰ ਸਬੰਧੀ ਰਜਿਸਟਰੇਸ਼ਨ ਕਰਵਾਉਣ ਲਈ ਅਪੀਲ ਕੀਤੀ।
ਇਸ ਇੰਸਪੈਕਸ਼ਨ ਦੌਰਾਨ ਉਹਨਾਂ ਵਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਅਤੇ ਉਸ ਦੇ ਰੱਖ-ਰਖਾਵ ਸਬੰਧੀ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਹੋਮ ਦੀ ਬਿਲਡਿੰਗ ਦਾ ਮੁਆਇਨਾ ਕੀਤੀ ਗਿਆ।
ਇਸ ਮੌਕੇ ਜਸਮੀਤ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ,ਸ਼੍ਰੀਮਤੀ ਸੁਦੇਸ਼ ਕੁਮਾਰੀ, ਸੁਪਰਡੰਟ ਹੋਮ ਫਾਰ ਬੁਆਇਜ, ਗੁਰਦਾਸਪੁਰ, ਸੁਨੀਲ ਜੋਸ਼ੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਗੁਰਦਾਸਪੁਰ, ਧੀਰਜ ਕੁਮਾਰ ਸ਼ਰਮਾ, ਸੋਸ਼ਲ ਵਰਕਰ, ਮਨਦੀਪ ਕੌਰ ਲੇਖਾਕਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ ਰਜਨੀ ਬਾਲਾ, ਬਲਵੰਤ ਸਿੰਘ, ਰਤਨ ਲਾਲ ਮੈਂਬਰਸ, ਬਾਲ ਭਲਾਈ ਕਮੇਟੀ ਗੁਰਦਾਸਪੁਰ ਏ.ਟੀ.ਓ ਸ਼ਾਲੂ ਹਰਚੰਦਾ, ਡਾ ਭਾਸਕਰ ਸ਼ਰਮਾਂ,ਡਾ ਮੈਥਲੀ, ਕਾਊਸਲਰ ਰਾਹੁਲ, ਬਲਜੀਤ ਸਿੰਘ ਉਡਾਨ ਐਨ.ਜੀ.ਓ , ਪ੍ਰਮੋਦ ਕੁਮਾਰ ਸੁਪਰਡੰਟ ਦਫਤਰ ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਅਤੇ ਜਤਿੰਦਰ ਕੁਮਾਰ ਏ.ਐਸ.ਆਈ ਬਟਾਲਾ ਮੌਜੂਦ ਸਨ ।
- Download Babushahi App
-
-