ਦੋ ਧਿਰਾਂ ਦਰਮਿਆਨ ਜੰਮ ਕੇ ਚਲੇ ਦਾਤਰ ਅਤੇ ਇੱਟਾਂ ਰੋੜੇ , ਸੀਸੀਟੀਵੀ ਆਈ ਸਾਹਮਣੇ
ਇੱਕ ਧਿਰ ਨੇ ਘਰ ਦੇ ਬਾਹਰ ਆ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਦੂਜੇ ਧਿਰ ਨੇ ਇੱਟਾਂ ਰੋੜੇ ਚਲਾਉਣ ਦਾ ਲਾਇਆ ਦੋਸ਼, ਦੋਹਾਂ ਧਿਰਾਂ ਦੇ ਪੰਜ ਲੋਕ ਜਖਮੀ ਜਿਹਨਾਂ ਵਿੱਚ ਦੋ ਔਰਤਾਂ ਵੀ ਸ਼ਾਮਿਲ
ਰੋਹਿਤ ਗੁਪਤਾ
ਗੁਰਦਾਸਪੁਰ , 5 ਅਪ੍ਰੈਲ 2026 :
ਪਿੰਡ ਗੁਰਦਾਸ ਨੰਗਲ ਕਲੋਨੀ ਵਿੱਚ ਦੇਰ ਰਾਤ ਦੋ ਧਿਰਾ ਦਰਮਿਆਨ ਆਹਮੋ ਸਾਹਮਣੇ ਲੜਾਈ ਵਿੱਚ ਜਮਕੇ ਤੇਤਰ ਹਥਿਆਰ ਅਤੇ ਇੱਟਾ ਰੋੜੇ ਚਲਣ ਦੀ ਖਬਰ ਸਾਹਮਣੇ ਆਈ ਹੈ । ਲੜਾਈ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇੱਕ ਧਿਰ ਦੋਸ਼ ਲਗਾਇਆ ਹੈ ਕਿ ਰਾਤ ਹੋਣ ਕਰਨ ਇੱਕ ਨੌਜਵਾਨ ਨੂੰ ਗਲੀ ਵਿੱਚ ਖਲੋਣ ਤੋਂ ਰੋਕਣ ਤੇ ਦੂਜੇ ਧਿਰ ਨੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹਨਾਂ ਦੀਆਂ ਘਰ ਦੀਆਂ ਦੌਰਤਾਂ ਸਮੇਤ ਇੱਕ ਬਜ਼ੁਰਗ ਜ਼ਖਮੀ ਹੋ ਗਿਆ ।ਦੂਜੇ ਪਾਸੇ ਦੂਜੇ ਧਿਰ ਨੇ ਦੋਸ਼ ਲਗਾਇਆ ਹੈ ਕਿ ਗਲੀ ਵਿੱਚ ਲੰਘਣ ਨੂੰ ਲੈ ਕੇ ਉਹਨਾਂ ਤੇ ਪਹਿਲੀ ਧਿਰ ਵੱਲੋਂ ਉਨ੍ਹਾਂ ਤੇ ਇੱਟਾਂ ਰੋੜੇ ਚਲਾਏ ਗਏ ਅਤੇ ਫੇਰ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ । ਇਸ ਜਿਸ ਵਿੱਚ ਉਹ ਦੋਵੇਂ ਭਰਾ ਜਖਮੀ ਹੋ ਗਏ।
ਹਸਪਤਾਲ ਵਿੱਚ ਇਲਾਜ ਅਧੀਨ ਵਾਰਿਸ ਮਸੀਹ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਜਦੋਂ ਉਹ ਆਪਣੇ ਘਰ ਸੀ, ਤਾਂ ਕੁਝ ਨੌਜਵਾਨਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦਾਤਰ, ਕਿਰਪਾਨਾਂ ਅਤੇ ਡੰਡਿਆਂ ਨਾਲ ਉਸ 'ਤੇ ਵਾਰ ਕੀਤੇ। ਪੀੜਤ ਅਨੁਸਾਰ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਕਰੀਬ 25 ਟਾਂਕੇ ਲੱਗੇ ਹਨ। ਇਸ ਤੋਂ ਇਲਾਵਾ ਉਸ ਦੀ ਬਾਂਹ ਟੁੱਟ ਗਈ ਹੈ ਅਤੇ ਅੰਗੂਠੇ 'ਤੇ ਵੀ ਗੰਭੀਰ ਸੱਟ ਲੱਗੀ ਹੈ।ਵਾਰਿਸ ਮਸੀਹ ਨੇ ਦੱਸਿਆ ਕਿ ਜਦੋਂ ਉਸ ਦੀ ਧੀ ਅਤੇ ਪਤਨੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ। ਉਸਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਉਸ ਨੇ ਇੱਕ ਬੱਚੇ ਨੂੰ ਰਾਤ ਦੇ ਸਮੇਂ ਬਾਹਰ ਖੜ੍ਹੇ ਦੇਖ ਕੇ ਸਿਰਫ਼ ਇੰਨਾ ਕਿਹਾ ਸੀ ਕਿ "ਪੁੱਤ, ਹੁਣ ਹਨੇਰਾ ਹੋ ਗਿਆ ਹੈ, ਆਪਣੇ ਘਰ ਜਾਓ।" ਪੀੜਤ ਦਾ ਦੋਸ਼ ਹੈ ਕਿ ਇਸੇ ਗੱਲ ਨੂੰ ਲੈ ਕੇ ਹਮਲਾਵਰਾਂ ਨੇ ਨਸ਼ੇ ਦੀ ਹਾਲਤ ਵਿੱਚ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ।
ਦੂਜੇ ਪਾਸੇ ਹਮਲਾਵਰ ਧਿਰ ਦੇ ਉਸੇ ਨਾਲ ਸਰਵਨ ਸਿੰਘ ਦਾ ਕਹਿਣਾ ਹੈ ਕਿ ਗਲੀ ਵਿੱਚ ਲੰਘਣ ਤੋਂ ਵਾਰਿਸ ਮਸੀਹ ਵੱਲੋਂ ਪਹਿਲਾਂ ਛੱਤ ਤੇ ਚੜ ਕੇ ਉਹਨਾਂ ਤੇ ਇੱਟਾਂ ਰੋੜੇ ਮਾਰੇ ਗਏ ਤੇ ਫਿਰ ਉਸਦੇ ਤੇ ਉਸਦੇ ਭਰਾ ਤੇ ਹਮਲਾ ਕਰ ਦਿੱਤਾ ਗਿਆ , ਜਿਸ ਨਾਲ ਉਹ ਦੋਵੇਂ ਵੀ ਜਖਮੀ ਹੋ ਗਏ ਹਨ।
Click to Follow Babushahi Facebook page →