'ਆਪ' ਆਗੂ ਜਰਨੈਲ ਸਿੰਘ ਨੇ ਕਿਹਾ, ਔਖੇ ਸਮੇਂ ਡਰਪੋਕ ਸਾਬਤ ਹੋਏ ਰਾਘਵ ਚੱਡਾ
ਨਵੀਂ ਦਿੱਲੀ: 5 ਅਪ੍ਰੈਲ, 2026 : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਜਰਨੈਲ ਸਿੰਘ ਨੇ ਰਾਘਵ ਚੱਡਾ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਅਸਲੀ ਪਛਾਣ ਸਿਰਫ਼ ਮੁਸ਼ਕਲ ਹਾਲਾਤ ਵਿੱਚ ਹੀ ਹੁੰਦੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪੂਰੀ ਦੁਨੀਆ ਨੇ ਦੇਖ ਲਿਆ ਹੈ ਕਿ ਜਦੋਂ ਪਾਰਟੀ 'ਤੇ ਔਖਾ ਸਮਾਂ ਆਇਆ ਤਾਂ ਰਾਘਵ ਚੱਡਾ ਇੱਕ ਡਰਪੋਕ ਵਾਂਗ ਵਿਵਹਾਰ ਕੀਤਾ ।
ਜਰਨੈਲ ਸਿੰਘ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਤੁਹਾਨੂੰ ਸਿਆਸੀ ਮਾਨਤਾ ਦਿੱਤੀ, ਪਹਿਲਾਂ ਵਿਧਾਇਕ ਬਣਾਇਆ ਅਤੇ ਫਿਰ ਰਾਜ ਸਭਾ ਵਰਗੇ ਉੱਚੇ ਸਦਨ ਤੱਕ ਪਹੁੰਚਾਇਆ ਪਰ ਤੁਸੀਂ ਉਸੇ ਪਾਰਟੀ ਨਾਲ ਗ਼ਦਾਰੀ ਕੀਤੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਤੁਸੀਂ ਉਸ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕੇ ਜਿਸ ਨੇ ਤੁਹਾਨੂੰ ਸਭ ਕੁਝ ਦਿੱਤਾ, ਤਾਂ ਤੁਸੀਂ ਕਿਸੇ ਹੋਰ ਪਾਰਟੀ ਜਾਂ ਜਨਤਾ ਪ੍ਰਤੀ ਵਫ਼ਾਦਾਰ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹੋ। ਇਸ ਬਿਆਨ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਇਸ ਨੂੰ ਵਿਰੋਧੀ ਧਿਰਾਂ ਲਈ ਇੱਕ ਕਰਾਰਾ ਜਵਾਬ ਮੰਨਿਆ ਜਾ ਰਿਹਾ ਹੈ।
Click to Follow Babushahi Facebook page →