ਪੰਜਾਬੀ ਲੋਕ ਗਾਇਕ ਬਲਬੀਰ ਸਿੰਘ ਦਿਲਦਾਰ 5 ਜਨਵਰੀ 2026 ਨੂੰ ਧਾਰਮਿਕ ਗੀਤ ਨਾਲ ਦੂਰਦਰਸ਼ਨ ਜਲੰਧਰ ਤੋਂ ਲਵਾਉਣਗੇ ਹਾਜ਼ਰੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 1 ਜਨਵਰੀ 2026:- ਪੰਜਾਬੀ ਲੋਕ ਗਾਇਕ ਬਲਬੀਰ ਸਿੰਘ ਦਿਲਦਾਰ ਵੱਲੋ ਗਾਇਆ ਗਿਆ ਧਾਰਮਿਕ ਗੀਤ ਚੰਗਾ ਸੁਣਨ ਵਾਲਿਆਂ ਦੀ ਬਣਿਆ ਪਹਿਲੀ ਪਸੰਦ, ਇਸ ਮੌਕੇ ਬਲਬੀਰ ਸਿੰਘ ਦਿਲਦਾਰ ਨੇ ਦੱਸਿਆ ਕਿ ਇਹ ਗੀਤ ਮੂਲਚੰਦ ਸ਼ਰਮਾਂ ਵੱਲੋ ਲਿਖਿਆ ਗਿਆ ਹੈ, ਜਿਸਦੇ ਬੋਲ ਹਨ "ਧੰਨ ਗੁਰੂ ਬਾਜਾਂ ਵਾਲਿਆ" ਨਵੇਂ ਵਰ੍ਹੇ 5 ਜਨਵਰੀ 2026 ਦਿਨ ਸੋਮਵਾਰ ਨੂੰ ਦੂਰਦਰਸ਼ਨ ਜਲੰਧਰ ਤੋਂ ਰਾਤੀਂ 08 ਵਜੇ ਪ੍ਰੋਗਰਾਮ
ਗਾਉਂਦਾ ਪੰਜਾਬ ਵਿੱਚ ਟੈਲੀਕਾਸਟ ਹੋਵੇਗਾ। ਇਸ ਗੀਤ ਨੂੰ ਸੰਗੀਤ ਧੁਨਾਂ ਨਾਲ ਵਿਨੋਦ ਰੱਤੀ ਵੱਲੋ ਸ਼ਿਗਾਰਿਆ ਗਿਆ ਹੈ। ਬਲਬੀਰ ਸਿੰਘ ਦਿਲਦਾਰ ਨੇ ਦੱਸਿਆ ਕਿ ਸਰੋਤਿਆਂ ਦੀ ਪਸ਼ੰਦ ਨੂੰ ਵੇਖਦਿਆਂ ਹੋਇਆ ਪੂਰੀ ਟੀਮ ਵੱਲੋ ਇਸ ਗੀਤ ਤੇ ਪੂਰੀ ਮਿਹਨਤ ਕੀਤੀ ਗਈ ਹੈ, ਬਲਬੀਰ ਦਿਲਦਾਰ ਨੇ ਸਰੋਤਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਉਣ ਵਾਲ਼ੀ 5 ਜਨਵਰੀ 2026 ਦਿਨ ਸੋਮਵਾਰ ਇਸ ਗੀਤ ਨੂੰ ਜ਼ਰੂਰ ਸੁਣਨ ਅਤੇ ਅਪਣੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰਨ ।