ਕਾਂਗਰਸੀ ਲੀਡਰ ਗੌਤਮ ਸੇਠ 'ਤੇ ਗੋਲੀਆਂ ਚਲਾਉਣ ਵਾਲਾ ਹਸਪਤਾਲ 'ਚੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ
ਪੁਲਿਸ ਅਧਿਕਾਰੀਆਂ ਨੂੰ ਪਈਆਂ ਭਾਜੜਾਂ
ਰੋਹਿਤ ਗੁਪਤਾ
ਗੁਰਦਾਸਪੁਰ, 6 ਦਸੰਬਰ 2025- ਕਾਂਗਰਸੀ ਲੀਡਰ ਤੇ ਗੋਲੀ ਚਲਾਉਣ ਵਾਲਾ ਕਵਲਜੀਤ ਸਿੰਘ ਉਰਫ ਲਵਜੀਤ ਸਿੰਘ ਜਿਸ ਦਾ ਪਿਛਲੇ ਦਿਨੀ ਇਨਕਾਊਂਟਰ ਕੀਤਾ ਗਿਆ ਸੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ ਹੈ। ਕਮਲਜੀਤ ਸਿੰਘ ਉਰਫ ਲਵਜੀਤ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਸੀ, ਜਿੱਥੋਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਜ਼ਿਲਾ ਬਟਾਲਾ ਨੂੰ ਭੱਜਣਾ ਪਈਆਂ ਹੋਈਆਂ ਹਨ ਅਤੇ ਜ਼ਿਲ੍ਹੇ ਦੇ ਤਮਾਮ ਪੁਲਿਸ ਅਧਿਕਾਰੀਆਂ ਦੇ ਹੱਥ ਪੈਰ ਫੁੱਲੇ ਹੋਏ ਹਨ।
ਇਕੱਠੇ ਕੀਤੀ ਗਈ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੇ ਆਸ ਪਾਸ ਦੋਸ਼ੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਗਿਆ। ਬਟਾਲਾ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਈਵੇਟ ਰੂਮ ਵਿੱਚ ਰੱਖਿਆ ਹੋਇਆ ਸੀ ਜਿੱਥੇ ਗਾਰਦ ਵੀ ਲੱਗੀ ਹੋਈ ਸੀ ਪਰ ਦੋਸ਼ੀ ਇਨਾਂ ਸ਼ਾਤਰ ਸੀ ਕਿ ਹੱਥ ਘੜੀ ਵੀ ਬੈਡ ਤੇ ਹੀ ਛੱਡ ਗਿਆ ਤੇ ਪੁਲਿਸ ਦੀ ਨੱਕ ਥੱਲੇ ਫਰਾਰ ਹੋ ਗਿਆ। ਦੂਸਰੇ ਪਾਸੇ ਸਿਟੀ ਥਾਣੇ ਦੇ ਮੁਖੀ ਨੇ ਕਿਹਾ ਕਿ ਇੱਕ ਦੋਸ਼ੀ ਜੋ ਪਿਛਲੇ ਦਿਨੀ ਐਨਕਾਊਂਟਰ ਹੋਇਆ ਸੀ ਉਹ ਜ਼ੇਰੇ ਇਲਾਜ ਸੀ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਹੈ ਬਹੁਤ ਜਲਦ ਉਸਨੂੰ ਗ੍ਰਿਫਤਾਰ ਕਰ ਲਿਆ ਜਾਏਗਾ।