ਸ਼ਰਾਬ ਤੋਂ ਇਸ ਵਾਰ ਹਾਸਲ ਹੋਵੇਗਾ 335 ਕਰੋੜ ਦਾ ਮਾਲੀਆ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ 2024 - ਗੁਰਦਾਸਪੁਰ ਵਿਖੇ ਸ਼ਰਾਬ ਦੇ ਠੇਕਿਆਂ ਲਈ ਸੰਨ ਸਿਟੀ ਗਾਰਡਨ ਗੁਰਦਾਸਪੁਰ ਵਿਖੇ ਡਰਾਅ ਕੱਢੇ ਗਏ। ਇਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਗਰੁਦਾਸਪੁਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਭਾਸ ਚੰਦਰ(ਪੀ.ਸੀ.ਐਸ) ਓਬਜਰਵਰ ਦੇ ਤੌਰ ਤੇ ਹਾਜ਼ਰ ਹੋਏ ਆਬਕਾਰੀ ਤੇ ਕਰ ਵਿਭਾਗ ਵੱਲੋਂ ਸ੍ਰੀਮਤੀ ਅਨੀਤਾ ਗੁਲੇਰੀਆਂ ਉਪ ਕਮਿਸ਼ਨਰ ਰਾਜ ਕਰ ਸੁਪਰਵਾਇਜਰੀ ਅਫਸਰ ਵੱਜੋਂ ਹਾਜ਼ਰ ਹੋਏ। ਇਹ ਸਾਰੀ ਪ੍ਰਕਿਰਿਆ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋਈ ਇਸ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁੱਲ 14 ਆਬਕਾਰੀ ਗਰੁੱਪਾਂ ਵਿੱਚੋਂ 09 ਆਬਕਾਰੀ ਗੁਰੱਪਾਂ ਦਾ ਡਰਾਅ ਕੱਡਿਆਂ ਗਿਆ ਜਿਸ ਤੋਂ ਸਰਕਾਰ ਨੂੰ ਕੁੱਲ 335 ਕਰੋੜ ਰੁਪਏ ਮਾਲੀਆ ਸਾਲ 2024-2025 ਵਿੱਚ ਪ੍ਰਾਪਤ ਹੋਵੇਗਾ।
ਇਹਨਾਂ ਗਰੁੱਪਾ ਦੀ 3% ਸਕਿਊਰਟੀ ਕੁੱਲ ਰਕਮ 10.48 ਕਰੋੜ ਰੁਪਏ ਮੌਕੇ ਤੇ ਹੀ ਸਫਲ ਅਲਾਟਿਆਂ ਕੋਲੋ ਵਸੂਲੀ ਗਈ। ਇਸ ਪ੍ਰਕਿਰਿਆ ਨੂੰ ਸ਼੍ਰੀ ਹਨੂਵੰਤ ਸਿੰਘ ਸਹਾਇਕ ਕਮਿਸ਼ਨਰ ਆਬਕਾਰੀ ਗੁਰਦਾਸਪੁਰ ਰੇਂਜ, ਸ਼੍ਰੀ ਹੇਮੰਤ ਸ਼ਰਮਾ ਆਬਕਾਰੀ ਅਫਸਰ ਗੁਰਦਾਸਪੁਰ-1 ਸ੍ਰੀ ਅਮਨਬੀਰ ਸਿੰਘ ਆਬਕਾਰੀ ਅਫਸਰ ਗੁਰਦਾਸਪੁਰ-2, ਸ੍ਰੀਮਤੀ ਨਰਿੰਦਰ ਕੌਰ ਵਾਲਿਆਂ ਆਬਕਾਰੀ ਅਫਸਰ ਪਠਾਨਕੋਟ ਨੇ ਨੇਪੜੇ ਚਾੜਿਆ। ਇਸ ਤੋਂ ਇਲਾਵਾ ਬਾਕੀ ਰਹਿੰਦੇ 05 ਆਬਕਾਰੀ ਗੁਰੁੱਪਾਂ ਦੀ ਅਲਾਟਮੈਂਟ ਲਈ ਟੈਂਡਰ ਬਾਅਦ ਵਿੱਚ ਕੱਡਿਆਂ ਜਾਵੇਗਾ।