ਵੋਟਰਾਂ ਨੇ ਵਿਸ਼ਵਾਸ ਜਿਤਾਇਆ ਤਾਂ ਪੁਆਧੀਆਂ ਦੀ ਆਵਾਜ਼ ਸੰਸਦ 'ਚ ਗੂੰਜੇਗੀ : ਛੜਬੜ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਅਪ੍ਰੈਲ 2024: ਹਲਕਾ ਲੋਕ ਸਭਾ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਅੱਜ ਪਿੰਡ ਜੜੋਤ, ਲਾਲੜੁ ਮੰਡੀ ਤੇ ਦੱਪਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੀਆਂ ਤਕਲੀਫਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕੱਢਣ ਵਾਸਤੇ ਕੰਮ ਕਰਣਗੇ।ਉਨ੍ਹਾਂ ਕਿਹਾ ਕਿ ਜੇਕਰ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਉਨ੍ਹਾਂ ਨੂੰ ਜਿਤਾਕੇ ਲੋਕ ਸਭਾ ਭੇਜਦੇ ਹਨ ਤਾਂ ਇਸ ਪੁਆਧੀ ਇਲਾਕੇ ਦੀ ਅਵਾਜ਼ ਲੋਕ ਸਭਾ ‘ਚ ਬੇਬਾਕੀ ਨਾਲ ਗੂੰਜੇਗੀ।
ਛੜਬੜ ਨੇ ਸਿੱਖਾਂ ਨਾਲ ਭਾਜਪਾ ਦੇ ਸਲੂਕ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਸਿੱਖਾਂ 'ਤੇ ਆਪਣੇ ਅੱਤਿਆਚਾਰਾਂ ਦੀ ਜਾਂਚ ਕਰਨ ਤੋਂ ਕਿਉਂ ਬਚਦੀ ਹੈ? ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ 750 ਤੋਂ ਵੱਧ ਜਾਨਾਂ ਚਲੀਆਂ ਗਈਆਂ, ਜਿਨ੍ਹਾਂ 'ਚ ਜ਼ਿਆਦਾਤਰ ਸਿੱਖ ਸਨ, ਫਿਰ ਵੀ ਇਸ ਬਾਰੇ ਕੋਈ ਪੁੱਛਗਿੱਛ ਨਹੀਂ ਹੋਈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਬੀਜੇਪੀ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਹੈ।
ਇਸ ਮੌਕੇ ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ, ਹਨੀ ਸਿੰਘ ਲਾਲੜੂ, ਹਰਪ੍ਰੀਤ ਸਿੰਘ ਸੁੰਨਡਰਾ , ਹਰਬੰਸ ਸਿੰਘ ਲਾਲੜੁ ਰਾਮ ਕੁਮਾਰ ਨਫਰਾਜ਼ੀਰਕਪੁਰ, ਪਰਮ ਸਿੰਘ ਜ਼ੀਰਕਪੁਰ, ਇਸਵਰ ਸਿੰਘ ਜਸਾਨਾ ਬਖਸੀਸ ਰਾਮ ਕੁਰਲ਼ੀ ਮਾਸਟਰ ਸੁਭਾਸ਼ ਚੰਦ ਮੀਰਪੁਰਾ ਕੁਲਵੀਰ ਸਿੰਘ ਮੀਰਪੁਰਾ ਸੁੱਖਾ ਜਾਸਤਨਾ, ਬਲਦੇਵ ਸਿੰਘ ਚੰਡਿਆਲਾ ਜਰਨੇਲ ਸਿੰਘ ਲਾਲੜੁ , ਹਰਬੰਸ ਸਿੰਘ ਲਾਲੜੂ, ਰਣਜੀਤ ਸਿੰਘ ਤੇ ਬਖਸ਼ੀਸ਼ ਸਿੰਘ ਆਦਿ ਵਰਕਰ ਪਤਵੰਤੇ ਵੀ ਮੌਜੂਦ ਸਨ।