ਢਾਈ ਏਕੜ ਕਣਕ ਅਤੇ ਪੰਜ ਏਕੜ ਨਾੜ ਸੜ ਕੇ ਹੋਈ ਸਵਾਹ
ਰੋਹਿਤ ਗੁਪਤਾ
ਗੁਰਦਾਸਪੁਰ 27 ਅਪ੍ਰੈਲ 2024 - ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਮਲੀਆਂ ਪੱਕੀਆਂ ਵਿੱਚ ਕਣਕ ਨੂੰ ਅੱਗ ਲੱਗਣ ਦੀ ਵਾਪਰੀ ਇੱਕ ਹੋਰ ਘਟਨਾ ਦੇ ਦੌਰਾਨ ਢਾਈ ਏਕੜ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਕਿਸਾਨ ਦੀ ਪੰਜ ਏਕੜ ਨਾੜ ਵੀ ਸੜ ਕੇ ਸੁਆਹ ਹੋਣ ਦੀ ਖਬਰ ਮਿਲੀ ਹੈ।
ਪਿੰਡ ਮੱਲੀਆਂ ਪੱਕੀਆਂ ਦੇ ਪ੍ਰੀਤਮ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਏਕੜ ਦੇ ਕਰੀਬ ਜਦ ਕਿ ਉਸ ਦੇ ਭਰਾ ਗੁਰਨਾਮ ਸਿੰਘ ਦੀ ਚਾਰ ਕਨਾਲਾਂ ਜਮੀਨ ਵਿਚਲੀ ਕਣਕ ਸੜ ਗਈ। ਇਸ ਤੋਂ ਨਾਲ ਇਲਾਵਾ ਉਸ ਦੇ ਨੇੜਲੇ ਕਿਸਾਨ ਮੱਖਣ ਸਿੰਘ ਪੁੱਤਰ ਮੱਘਰ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਗੁਲਦੇਵ ਸਿੰਘ ਦੇਖ ਖੇਤਾਂ ਵਿੱਚ ਵਾਲਾ ਕਰੀਬ ਪੰਜ ਏਕੜ ਦਾ ਨਾੜ ਵੀ ਸੜ ਗਿਆ। ਜਿਸ ਦੀ ਇਹਨਾਂ ਕਿਸਾਨਾਂ ਵੱਲੋਂ ਪਸ਼ੂਆਂ ਦੇ ਸੁੱਕੇ ਚਾਰੇ ਲਈ ਤੂੜੀ ਤਿਆਰ ਕਰਨੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਨੇੜਲੇ ਕਿਸਾਨ ਵੱਲੋਂ ਹਰੇ ਚਾਰੇ ਦੀ ਫਸਲ ਦੀ ਮਿਜਾਈ ਲਈ ਖੇਤ ਨੂੰ ਤਿਆਰ ਕਰਨ ਲਈ ਆਪਣੇ ਖੇਤਾਂ ਵਿਚਲੇ ਨਾੜ ਨੂੰ ਲਗਾਈ ਸੀ ਪਰ ਉਕਤ ਕਿਸਾਨ ਕੋਲੋਂ ਇਹ ਅੱਗ ਕਾਬੂ ਹੇਠ ਨਾ ਆਈ ਅਤੇ ਇਹ ਅੱਗ ਨੇੜਲੇ ਦੇ ਨੇੜਲੇ ਖੇਤਾਂ ਵਿੱਚ ਫੈਲ ਗਈ। ਅੱਗ ਲੱਗਣ ਦੀ ਇਸ ਘਟਨਾ ਬਾਰੇ ਪਤਾ ਲੱਗਣ ਤੇ ਵੱਡੀ ਗਿਣਤੀ ਚ ਪਿੰਡ ਵਾਸੀ ਅਤੇ ਕਿਸਾਨ ਟਰੈਕਟਰ ਲੈ ਕੇ ਉਕਤ ਖੇਤਾਂ ਵਿੱਚ ਚਲੇ ਗਏ ਅਤੇ ਖੇਤ ਨੂੰ ਟਰੈਕਟਰਾਂ ਨਾਲ ਜੋਤ ਕੇ ਅੱਗ ਨੂੰ ਅੱਗੇ ਹੋਰ ਫੈਲਣ ਤੋਂ ਰੋਕਿਆ ਗਿਆ।