ਜੜੌਤ ਸਕੂਲ 'ਚ ਸਾਈਬਰ ਜਾਗਰੂਕਤਾ ਕੈਂਪ ਲਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਅਪ੍ਰੈਲ 2024: ਸਾਂਝ ਕੇਂਦਰ ਲਾਲੜੂ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੜੋਤ ਵਿਖੇ ਸਾਈਬਰ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਂਝ ਕੇਂਦਰ ਲਾਲੜੂ ਦੇ ਇੰਚਾਰਜ ਏਐਸਆਈ ਸੁਰਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਈਬਰ ਜਾਗਰੂਕਤਾ ਬਾਰੇ ਜਾਣੂ ਕਰਵਾਉਦਿਆਂ ਵੱਡੇ ਪੱਧਰ ਉਤੇ ਹੋ ਰਹੇ ਕ੍ਰਾਇਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਨੂੰ ਸੋਚ ਸਮਝ ਦੇ ਨਾਲ ਹੀ ਆਪਣੇ ਮੋਬਾਇਲ ਫੋਨ ਸਮੇਤ ਲੈਪਟਾਪ ਤੇ ਕੰਪਿਊਟਰ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਅੱਜ ਕੱਲ ਆਨਲਾਈਨ ਕ੍ਰਾਇਮ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਕ੍ਰਾਇਮ ਤੋਂ ਕਿਵੇਂ ਬਚੀਏ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬ-ਡਵੀਜਨ ਸਾਂਝ ਕੇਦਰ ਡੇਰਾਬੱਸੀ ਦੇ ਇੰਚਾਰਜ ਗੁਰਵਿੰਦਰ ਸਿੰਘ,ਹੋਲਦਾਰ ਰਾਜੀਵ ਕੁਮਾਰ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ।