ਪ੍ਰਵਾਸੀ ਭਾਰਤੀ ਹਰਜੀਤ ਸਿੰਘ ਦਿਉਲ ਅਤੇ ਪਰਿਵਾਰ ਵੱਲੋਂ ਢੀਮਾਂਵਾਲੀ ਸਕੂਲ ਨੂੰ 75T ਇੰਟਰ ਐਕਟਿਵ ਪੈਨਲ ਭੇਟ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 26 ਮਾਰਚ 2024 - ਸਰਕਾਰੀ ਪ੍ਰਾਇਮਰੀ ਸਕੂਲ ਢੀਮਾਂਵਾਲੀ ਬਲਾਕ ਫਰੀਦਕੋਟ-2 ਵਿਖੇ ਸਿੱਖਿਆ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮੰਤਵ ਹਿੱਤ ਅਤਿ ਆਧੁਨਿਕ ਤਕਨੀਕ ਨਾਲ ਜੋੜਨ ਲਈ ਪਿੰਡ ਢੀਮਾਂਵਾਲੀ ਨਿਵਾਸੀ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਦਿਉਲ ਅਤੇ ਪਰਿਵਾਰ ਵੱਲੋਂ 75T ਇੰਟਰ ਐਕਟਿਵ ਪੈਨਲ ਭੇਟ ਕੀਤਾ ਗਿਆ | ਇਸ ਮੌਕੇ ਸੈਂਟਰ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਸਹੋਤਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ |
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਕਰਨ ਸਿੰਘ ਰੋਮਾਣਾ ਵੱਲੋਂ ਦਿਉਲ ਪਰਿਵਾਰ ਦੇ ਇਸ ਨੇਕ ਉਪਰਾਲੇ ਦੀ ਸਲਾਘਾ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪੈਨਲ ਦੀ ਵਰਤੋਂ ਨਾਲ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਰੌਚਕ ਤੇ ਸਰਲ ਤਰੀਕੇ ਨਾਲ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ | ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਜੂ ਸੇਠੀ ਵੱਲੋਂ ਹਰਜੀਤ ਸਿੰਘ ਦਿਉਲ,ਪਰਮਜੀਤ ਕੌਰ ਦਿਓਲ ਅਤੇ ਬੇਟੀ ਹਰਨੂਰ ਕੌਰ ਦਿਓਲ ਵੱਲੋਂ ਇਸ ਨੇਕ ਉਪਰਾਲੇ ਲਈ ਵਿਭਾਗ ਵੱਲੋਂ ਧੰਨਵਾਦ ਕਰਦਿਆਂ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਵਿੱਦਿਅਕ ਮਾਹੌਲ ਨੂੰ ਹੋਰ ਬਲੁੰਦੀਆਂ ਵੱਲ ਜਾਣ ਲਈ ਸੁਭਕਾਮਨਾਵਾਂ ਦਿੱਤੀਆਂ | ਵਿਭਾਗ ਵੱਲੋਂ ਸਕੂਲ ਨੂੰ ਹਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਹਰਜੀਤ ਸਿੰਘ ਦਿਉਲ ਵੱਲੋਂ ਸਕੂਲ ਪ੍ਰਤੀ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਤੇ ਬੱਚਿਆਂ ਨੂੰ ਪੜ੍ਹ ਲਿਖ ਪਿੰਡ ਦਾ ਨਾਂ ਰੌਸਨ ਕਰਨ ਲਈ ਕਿਹਾ |ਪਰਮਜੀਤ ਕੌਰ ਦਿਉਲ ਵੱਲੋਂ ਭਵਿੱਖ ਵਿੱਚ ਸਕੂਲ ਪਿੰਡ ਦੀਆਂ ਹੋਰਨਾਂ ਸੰਸਥਾਵਾਂ ਲਈ ਸਮੇਂ ਸਮੇਂ ਸਹਿਯੋਗ ਕਰਦੇ ਰਹਿਣ ਦਾ ਭਰੋਸਾ ਦਿੱਤਾ |ਸਕੂਲ ਵੱਲੋਂ ਸਹਿਯੋਗੀ ਪਰਿਵਾਰ ਦਾ ਵਿਸੇਸ ਸਨਮਾਨ ਕੀਤਾ ਗਿਆ ਜ਼ਿਲਾ ਸਿੱਖਿਆ ਅਫਸਰ ਅਤੇ ਬਲਾਕ ਸਿੱਖਿਆ ਅਫਸਰ ਵੱਲੋਂ ਹਰਜੀਤ ਸਿੰਘ ਦਿਉਲ ਅਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਅਧਿਆਪਕ ਜਸਵੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਇਸ ਮੌਕੇਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੇ ਮੁੱਖ ਅਧਿਆਪਕ ਰਵਿੰਦਰ ਸਿੰਘ ਮਨਦੀਪ ਸਿੰਘ ਢਿੱਲੋਂ,ਜਸਵਿੰਦਰ ਸਿੰਘ ਨੱਥੂਵਾਲਾ ਗਰਬੀ, ਗਰਜੰਟ ਸਿੰਘ ਆਲਮਵਾਲਾ, ਸਮਾਰਟ ਸਕੂਲ ਕੋਆਰਡੀਨੇਟਰ ਰਵੀ ਸਰਮਾ,ਸੁਖਜੀਵਨ ਸਿੰਘ ਢਿੱਲੋਂ, ਮਹਿੰਦਰ ਸਿੰਘ,ਬਲਵਿੰਦਰ ਸਿੰਘ ਦਿਉਲ, ਗੁਰਜੰਟ ਸਿੰਘ ਢੀਮਾਂਵਾਲੀ,ਲਖਵਿੰਦਰ ਸਿੰਘ,ਗੁਰਪ੍ਰੀਤ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ,ਸਕੂਲ ਅਧਿਆਪਕ ਰਾਜਿੰਦਰ ਕੌਰ, ਅਮਰਜੀਤ ਕੌਰ,ਕੁਲਵਿੰਦਰ ਕੌਰ,ਗੁਰਪਾਲ ਕੌਰ,ਪਰਮਜੀਤ ਕੌਰ,ਗੁਰਪਿੰਦਰ ਸਿੰਘ, ਪਿ੍ੰਸ ਕੁਮਾਰ ਅਤੇ ਸਕੂਲ ਦੇ ਵਿਦਿਆਰਥ ਹਾਜਰ ਸਨ |