ਰੈੱਡ ਰਿਬਨ ਕਲੱਬ ਦੁਆਰਾ 'ਡਰੱਗ ਐਡਿਕਟ' ਸਬੰਧੀ ਪ੍ਰੋਗਰਾਮ ਕਰਵਾਇਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 27 ਅਪ੍ਰੈਲ 2024,ਪੰਜਾਬ ਵਾਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ , ਮਾਲੇਰਕੋਟਲਾ ਵਿਖੇ ਅੱਜ 'ਡਾਇਰੈਕਟਰ ਯੁਵਕ ਸੇਵਾਵਾਂ' ਦੇ ਅਧੀਨ ਰੈੱਡ ਰਿਬਨ ਕਲੱਬ ਦੁਆਰਾ 'ਡਰੱਗ ਐਡਿਕਟ' ਉੱਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਦੁਆਰਾ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ, ਨਸ਼ਾ ਜੋ ਸਮਾਜ ਨੂੰ ਖਾ ਰਹੇ ਹਨ ,ਉਹਨਾਂ ਬਾਰੇ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਵਿਦਿਆਰਥਣਾਂ ਦੁਆਰਾ ਪੋਸਟਰ ਮੇਕਿੰਗ ਭਾਸ਼ਣ ਮੁਕਾਬਲੇ ਅਤੇ ਲੇਖਣ ਰਚਨਾ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿੱਚ ਰੈੱਡ ਰਿਬਨ ਕਲੱਬ ਦੇ ਜ਼ਿਲ੍ਹਾ ਨੋਡਲ ਅਫ਼ਸਰ ਸੰਜੀਵ ਕੁਮਾਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ । ਇਸ ਤੋਂ ਇਲਾਵਾ ਵਿਦਿਆਰਥਣਾਂ ਦੁਆਰਾ ਭਾਸ਼ਣ ਮੁਕਾਬਲੇ ,ਪੋਸਟਰ ਮੇਕਿੰਗ ਮੁਕਾਬਲੇ ਅਤੇ ਲੇਖਣ ਮੁਕਾਬਲੇ ਕਰਵਾਏ ਗਏ।ਭਾਸ਼ਣ ਮੁਕਾਬਲੇ ਵਿੱਚ ਫਿਜ਼ਾ ਖਾਨ (ਪਹਿਲਾਂ ),ਸਾਨੀਆਂ ਫਾਰੂਕੀ (ਦੂਜਾ ),ਸਾਨੀਆ ਪ੍ਰਵੀਨ (ਤੀਜਾ) ਸਥਾਨ ਹਾਸਲ ਕੀਤਾ ।ਪੋਸਟਰ ਮੇਕਿੰਗ ਵਿੱਚ ਮਦੀਹਾ (ਪਹਿਲਾ), ਫਿਜ਼ਾ ਖਾਨ (ਦੂਜਾ),ਸਾਨੀਆਂ ਪ੍ਰਵੀਨ (ਤੀਜਾ) ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਲੇਖ ਮੁਕਾਬਲੇ ਵਿੱਚ ਮੈਮੂਨਾ (ਪਹਿਲਾਂ), ਸਮੱਈਆ (ਦੂਜਾ) ਅਤੇ ਨਸਰੀਨ (ਤੀਜਾ) ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਡਾ. ਰਾਹਿਲਾ ਖਾਨ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ 'ਡਰੱਗ ਅਬਿਊਜ' ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ।ਇਹ ਸਾਰਾ ਪ੍ਰੋਗਰਾਮ ਪ੍ਰਿੰਸੀਪਲ ਡਾ. ਰਾਹਿਲਾ ਖਾਨ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਗੁਰਵਿੰਦਰ ਕੌਰ ਦੀ ਦੇਖ ਰੇਖ ਹੇਠਾਂ ਕੀਤਾ ਗਿਆ, ਜਿਸ ਵਿੱਚ ਸਮੂਹ ਸਟਾਫ ਮੈਂਬਰ ਅਤੇ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ।