ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 20 ਸਤੰਬਰ ,
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ.ਗੁਰਪਾਲ ਸਿੰਘ ਚਾਹਲ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ.ਵਿਨੋਦ ਸਰੀਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਮਾਈਗ੍ਰੇਟਰੀ ਪਲਸ ਪੋਲੀਓ ਦੀ ਸ਼ੁਰੂਆਤ ਕੀਤੀ ਗਈ ।
ਇਸ ਮੌਕੇ ਮਿਸ ਬਿੱਕੀ ਕੌਰ ਬੀ.ਈ.ਈ. ਅਤੇ ਚਿਮਨ ਸਿੰਘ ਐਸ.ਆਈ ਦੁਆਰਾ ਟੀਮਾਂ ਦੀ ਸੁਪਰਵਿਜ਼ਨ ਕਰਦੇ ਹੋਏ ਸਲੰਮ ਏਰੀਆ ਵਿੱਚ ਜਾ ਕੇ ਆਮ ਜਨਤਾ ਨੂੰ ਜਾਣਕਾਰੀ ਦਿੱਤੀ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦੇ ਨਾਲ-ਨਾਲ ਪੋਲਿਓ ਵਰਗੀ ਬਿਮਾਰੀ ਤੋਂ ਵੀ ਬੱਚਿਆਂ ਨੂੰ ਬਚਾ ਕੇ ਰੱਖਣ ਲਈ ਜਨਮ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਉਣੀਆਂ ਜਰੂਰੀ ਹਨ । ਇਲਾਕਾ ਵਾਸੀਆਂ ਦੁਆਰਾ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ।ਸਿਹਤ ਵਿਭਾਗ ਦੀ ਟੀਮ ਦੁਆਰਾ ਕੋਵਿਡ-19 ਦੀਆਂ ਹਿਦਾਇਤਾਂ ਅਨੁਸਾਰ ਮਾਸਕ, ਗਲਵਜ ਅਤੇ ਸਮਾਜਿਕ ਦੂਰੀ ਆਦਿ ਦੀ ਪਾਲਣਾ ਕਰਦੇ ਹੋਏ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਅਤੇ ਜਿਨ੍ਹਾਂ ਦੁਆਰਾ ਪਹਿਲੇ ਦਿਨ 258 ਬੱਚੇ ਕਵਰ ਕੀਤੇ ਗਏ ।
ਇਸ ਮਾਈਗ੍ਰੇਟਰੀ ਰਾਊਂਡ ਵਿੱਚ ਮਲਟੀਪਰਪਜ ਹੈਲਥ ਵਰਕਰਜ (ਮੇਲ)ਸੰਜੀਵ ਕੁਮਾਰ , ਗੁਰਮੀਤ ਸਿੰਘ ,ਦਰਸਿੰਦਰ ਸਿੰਘ ,ਗੁਰਦੇਵ ਸਿੰਘ ,ਮਨਜੀਤ ਸਿੰਘ ,ਵਿਜੈ ਕੁਮਾਰ,ਸੰਕਰ ਲਾਲ,ਸ਼ਸੀ ਕੁਮਾਰ ਆਦਿ ਸਮੂਹ ਵੈਕਸੀਨੇਟਰ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ ।