ਸਮਰਾਲਾ, 29 ਮਈ 2020 - ਲੁਧਿਆਣਾ ਦੇ ਨਜਦੀਕ ਸਮਰਾਲਾ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਸਮਰਾਲਾ ਦੇ ਮਾਛੀਵਾੜਾ ਰੋਡ ਦੇ ਇੱਕ 30 ਸਾਲਾ ਇਕ ਨੌਜਵਾਨ ਦੇ ਹੋਣ ਦੀ ਪੁਸ਼ਟੀ ਹੋਈ ਹੈ ਜੋ ਕਿ ਆਪਣੀ ਪਤਨੀ ਨੂੰ ਦਿੱਲੀ ਤੋਂ ਲੈਣ ਗਿਆ ਸੀ, ਜਿਸ ਨੂੰ ਉੱਥੋਂ ਵਾਪਸ ਆਉਂਦਿਆਂ ਹੀ ਸਿਹਤ ਵਿਭਾਗ ਨੇ ਘਰ ਵਿਚ ਆਈਸੋਲੇਟ ਕਰਦੇ ਹੋਏ ਉਸ ਦੇ ਅਤੇ ਉਸ ਦੀ ਪਤਨੀ ਦੇ ਸੈਂਪਲ ਜਾਂਚ ਲਈ ਭੇਜੇ ਸਨ। ਅੱਜ ਇਸ ਨੌਜਵਾਨ ਦੀ ਰਿਪੋਰਟ ਆਉਣ ਤੇ ਉਸ ਦੇ ਪਰਿਵਾਰ ਨੂੰ ਇਕਾਂਤਵਾਸ ਕੀਤਾ ਗਿਆ ਹੈ ਜਦੋਂ ਕਿ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ।