ਚੰਡੀਗੜ੍ਹ, 22 ਫਰਵਰੀ 2020 - ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸਕੱਤਰੇਤ-1 'ਚ ਪੰਜਾਬ ਸਿਵਲ ਸਕੱਤਰੇਤ-2 'ਚ ਪਹਿਲਾਂ ਤੋਂ ਲਾਗੂ ਮੈਨੂਅਲ ਡੇਲੀ ਵਿਜ਼ੀਟਰ ਐਂਟਰੀ ਪਾਸ ਦੇ ਨਾਲ ਨਾਲ ਕੰਪਿਊਟਰਾਈਜ਼ ਐਂਟਰੀ ਪਾਸ ਵੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ 24 ਫਰਵਰੀ 2020 ਤੋਂ ਲਾਗੂ ਹੋ ਜਾਏਗਾ।
ਇਸ ਸਬੰਧੀ ਸਿਵਲ ਸਕੱਤਰੇਤ 1 ਤੇ 2 'ਚ ਦਾਖਲੇ ਲਈ ਖੁਦ ਨੂੰ https://pbsec1.swagatam.gov.in ਅਤੇ https://pbsec2.swagatam.gov.in 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਪੋਰਟਲ 'ਤੇ ਰਜਿਸਟ੍ਰੇਸ਼ਨ ਤੇ ਓਪਰੇਟ ਕਰਨ ਸਬੰਧੀ ਵਿਜ਼ੀਟਰ ਹੈਲਪ ਸੈਕਸ਼ਨ ਰਾਹੀਂ ਸੋਧ ਪ੍ਰਾਪਤ ਕਰ ਸਕਦਾ ਹੈ, ਜਿਸ 'ਚ ਵੀਡੀੳ ਟਿਊਟੋਰੀਅਲ ਵੀ ਮੌਜੂਦ ਹਨ ।