ਚੰਡੀਗੜ੍ਹ, 8 ਅਕਤੂਬਰ 2019 - ਅੱਜ ਦੁਸਹਿਰਾ ਹੈ ਤੇ ਇਸ ਮੌਕੇ ਸਵੇਰ ਤੋਂ ਸੱਜਣ ਮਿੱਤਰ ਇੱਕ ਦੂਸਰੇ ਨੂੰ ਦੁਸਹਿਰੇ ਦੀਆਂ ਵਧਾਈਆਂ ਭੇਜ ਰਹੇ ਨੇ। ਇਸ ਵਾਰ ਲੋਕ ਇੱਕ ਦੂਜੇ ਨੂੰ ਲੰਕਾਪਤੀ ਰਾਵਣ ਦੀ ਬਜਾਏ ਹਉਮੇ, ਗੁੱਸਾ, ਈਰਖਾ, ਹੰਕਾਰ ਆਦਿ ਮਨੁੱਖ ਦੀਆਂ ਕੁਰਿਤੀਆਂ ਨੂੰ ਖਤਮ ਕਰਨ ਦੇ ਸੰਦੇਸ਼ ਨਾਲ ਦੁਸਹਿਰੇ ਦੀਆਂ ਮੁਬਾਰਕਾਂ ਭੇਜ ਰਹੇ ਹਨ। ਇਸੇ ਤਹਿਤ ਕਈ ਵਾਇਰਲ ਹੋਈਆਂ ਤਸਵੀਰਾਂ ਪੋਸਟ ਕਰ ਰਹੇ ਹਾਂ ਜਿੰਨ੍ਹਾਂ 'ਚੋਂ ਜ਼ਿੰਦਗੀ ਦੇ ਅਸਲ ਮਾਇਨੇ ਪਤਾ ਚਲਦੇ ਹਨ।