ਸਰਕਾਰ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਹੋਰ ਮੁੱਦਿਆਂ ਵੱਲ ਧਿਆਨ ਕੇਂਦਰਿਤ ਕਰਨ ਲਈ ਪੱਬਾਂ ਭਾਰ: ਅਕਾਲੀ ਦਲ
ਚੰਡੀਗੜ੍ਹ, 29 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਰਕਾਰ ਸੂਬੇ ਦੇ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਯਤਨਸ਼ੀਲ ਹੈ ਤੇ ਉਸਨੇ ਸਵਾਲ ਕੀਤਾ ਕਿ ਪਾਰਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਵਿਚ ਵਾਪਰੀ ਹਿੰਸਾ, ਰਿਸ਼ਵਤ ਅਤੇ ਮੰਤਰੀਆਂ ਅਸ਼ਲੀਲ ਵੀਡੀਓਜ਼ ਸਬੰਧੀ ਚੁੱਪ ਕਿਉਂ ਵੱਟੀ ਹੋਈ ਹੈ?
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਅਸਫਲਤਾਵਾਂ ਬਾਰੇ ਗੱਲ ਕਰਨ ਦੀ ਥਾਂ ਇਸਦੇ ਬੁਲਾਰੇ ਅਜਿਹੇ ਮੁੱਦੇ ਘੜਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਪ ਨੇ ਅੱਧਾ ਦਰਜਨ ਤੋਂ ਵੱਧ ਪ੍ਰੈਸ ਕਾਨਫਰੰਸਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਲੈ ਕੇ ਕਰ ਦਿੱਤੀਆਂ ਹਨ, ਪਰ ਸਰਕਾਰ ਇਸ ਗੱਲ ’ਤੇ ਚੁੱਪ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅਗਜ਼ਨੀ ਤੇ ਹਿੰਸਾ ਦੀਆਂ ਘਟਨਾਵਾਂ ਵਿਆਪਕ ਪੱਧਰ ’ਤੇ ਕਿਵੇਂ ਵਾਪਰੀਆਂ।
ਉਹਨਾਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਇਹ ਵੀ ਜਵਾਬ ਨਹੀਂ ਦਿੱਤਾ ਕਿ ਹਾਲਾਤ ਬੇਕਾਬੂ ਕਿਵੇਂ ਹੋਏ ਜਿਹਨਾਂ ਦਾ ਮਕਸਦ ਸਿਰਫ ਐਲ ਪੀ ਯੂ ਦੇ ਚਾਂਸਲਰ ਨੂੰ ਸਜ਼ਾ ਦੇਣਾ ਸੀ ਜਿਹਨਾਂ ਨੇ ਹਾਲ ਹੀ ਵਿਚ ਆਪਣੀ ਵਫਾਦਾਰੀ ਆਪ ਤੋਂ ਬਦਲ ਕੇ ਭਾਜਪਾ ਵੱਲ ਕਰ ਲਈ ਸੀ ਅਤੇ ਆਪ ਦੇ ਕਨਵੀਨਰ ਨੂੰ ਆਖਿਆ ਸੀ ਕਿ ਉਹ ਉਹਨਾਂ ਦਾ ਦਿੱਲੀ ਵਿਚਲਾ ਸਰਕਾਰੀ ਬੰਗਲਾ ਖਾਲੀ ਕਰਨ।
- Download Babushahi App
-
-