ਪਟਿਆਲਾ, 19 ਅਗਸਤ 2019 - ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਦਿਆਂ ਆਖਿਆ ਕਿ ਇੱਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 693 ਮੋਬਾਈਲ ਸਿਮ, 19 ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ਾਂ ਸਣੇ ਇੱਕ ਕਾਰ, ਬੁਲੇਟ ਮੋਟਸਾਈਕਲ ਬਰਾਮਦ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋਂ 7 ਏਟੀਐਮ ਕਾਰਡ. 33 ਅਧਾਰ ਕਾਰਡ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਹਾਂ 'ਚੋਂ ਇੱਕ ਦਸਵੀਂ ਪਾਸ ਹੈ ਤੇ ਪਹਿਲਾਂ ਅਧਾਰ ਕਾਰਡ ਬਣਾਉਣ ਦਾ ਕੰਮ ਕਰਦਾ ਸੀ ਤੇ ਫੀਨੋ ਪੇਅਮੈਂਟ ਬੈਂਕ ਲਿਮਿ. ਦਾ ਡਿਸਟੀਬਿਊਟਰ ਦਾ ਕੰਮ ਕਰਦਾ ਸੀ ਅਤੇ ਉਕਤ ਬੈਂਕ 'ਚ ਹੁਣ ਤੱਕ 200 ਤੋਂ ਵੱਧ ਵਿਅਕਤੀਆਂ ਦੇ ਖਾਤੇ ਫਰਜ਼ੀ ਖਾਤੇ ਖੋਲ੍ਹ ਚੁੱਕਾ ਹੈ। ਇੰਨ੍ਹਾਂ ਖਾਤਿਆਂ ' ਚ ਆਨਲਾਈਨ ਨੈੱਟਬੈਂਕਿੰਗ ਰਾਹੀਂ ਕਰੋੜਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਆਦਮੀ ਉਸ ਪਾਸ ਅਧਾਰ ਕਾਰਡ ਦੀ ਕਾਪੀ ਕਢਵਾਉਣ ਆਉਂਦਾ ਸੀ ਤਾਂ ਉਕਤ ਸ਼ਕਸ ਅਧਾਰ ਕਾਰਡ ਨੰਬਰ ਲੈ ਕੇ ਉਸਦੇ ਬਾਇਓਮੈਟ੍ਰਿਕ ਲੈ ਕੇ ਫੀਨੋ ਪੇਅਮੈਂਟਸ ਬੈਂਕ 'ਚ ਖਾਤਾ ਵੀ ਖੋਲ੍ਹ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਫਰਜ਼ੀ ਖਾਤੇ ਗੋਬਿੰਦਗੜ੍ਹ ਬ੍ਰਾਂਚ 'ਚ ਖੋਲ੍ਹੇ ਗਏ ਹਨ। ਜਿਸ ਸਬੰਧੀ ਗਿਰੋਹ ਦੇ ਦੋਸ਼ੀ ਅਪਸਰ ਅਤੇ ਹੋਰ ਸਟਾਫ ਨੂੰ ਗ੍ਰਿਪਤਾਰ ਕਰ ਲਿਆ ਗਿਆ ਹੈ। ਇਸ ਸਬੰਧ 'ਚ ਪਟਿਆਲਾ ਐਸਐਸਪੀ ਵੱਲੋਂ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ।