← ਪਿਛੇ ਪਰਤੋ
ਬਾਜਾਖਾਨਾ, 2 ਨਵੰਬਰ, 2017 : ਨੇੜਲੇ ਪਿੰਡ ਡੋਡ ਵਿਖੇ ਕਰਜ਼ੇ ਤੋਂ ਦੁਖੀ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਹੈ। ਥਾਣਾ ਬਾਜਾਖਾਨਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਦੀ ਜ਼ਮੀਨ ਵਿਕ ਗਈ ਜਿਸ ਕਾਰਨ ਉਹ ਆਪਣੇ ਪਤੀ ਅਤੇ ਆਪਣੀ 21 ਸਾਲਾਂ ਲੜਕੀ ਸਮੇਤ ਪਿਛਲੇ ਕਰੀਬ ਸਾਲ ਡੇਢ ਸਾਲ ਤੋਂ ਆਪਣੇ ਪੇਕੇ ਪਿੰਡ ਬੁਰਜ ਹਮੀਰਾ (ਮੋਗਾ) ਵਿਖੇ ਰਹਿ ਰਹੇ ਹਾਂ। ਬੀਤੀ ਰਾਤ ਮ੍ਰਿਤਕ ਮਹਿੰਦਰ ਸਿੰਘ ਆਪਣੇ ਪਿੰਡ ਡੋਡ ਵਿਖੇ ਆਇਆ ਸੀ ਤਾਂ ਉਸ ਨੇ ਕਰਜ਼ੇ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਆਪਣੇ ਆਪ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਬਾਜਾਖਾਨਾ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ
Total Responses : 976